
ਰਿਸ਼ੀ ਸੂਨਕ ਅਤੇ ਲਿਜ਼ ਟਰੱਸ ਚੋਣ ਮੁਹਿੰਮ ਦੇ ਆਖ਼ਰੀ ਦਿਨ ਵੋਟਰਾਂ ਦੇ ਰੂ-ਬ-ਰੂ ਹੁੰਦੇ ਹੋਏ। -ਫੋਟੋ: ਪੀਟੀਆਈ
ਮਨੋਜ ਸ਼ਰਮਾ
ਬਠਿੰਡਾ, 6 ਦਸੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਕੇਂਦਰੀ ਕਮੇਟੀ ਦੇ ਸੱਦੇ ਤਹਿਤ ਪਾਰਟੀ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਵੱਲੋਂ ਭਾਰਤ ਦੀ ਸੰਵਿਧਾਨ ਘੜਨੀ ਸਭਾ ਦੇ ਮੁਖੀ ਡਾ. ਭੀਮ ਰਾਓ ਅੰਬੇਡਕਰ ਦਾ ‘ਪ੍ਰੀ-ਨਿਰਵਾਣ ਦਿਵਸ’ ਅੱਜ ਡੀਸੀ ਦਫਤਰ ਨੇੜਲੇ ਅੰਬੇਡਕਰ ਪਾਰਕ ਵਿੱਚ ਧਰਮ ਨਿਰਪੱਖਤਾ, ਸੰਵਿਧਾਨਕ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਦੇ ਸੰਘਰਸ਼ ਤਿੱਖੇ ਤੋਂ ਤਿਖੇਰੇ ਕਰਨ ਲਈ ‘ਪ੍ਰਤਿਗਿਆ ਦਿਵਸ’ ਵਜੋਂ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਮਹੀਪਾਲ ਨੇ ਕਿਰਤੀਆਂ, ਕਿਸਾਨਾਂ ਤੇ ਮਿਹਨਤੀ ਵਰਗਾਂ, ਖਾਸ ਕਰ ਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਮੰਨੂਸਮ੍ਰਿਤੀ ਦੇ ਚੌਖਟੇ ਵਾਲੇ, ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਆਰਐੱਸਐੱਸ, ਭਾਜਪਾ ਅਤੇ ਮੋਦੀ-ਸ਼ਾਹ ਸਰਕਾਰ ਦੀ ਕੋਝੀ ਮਨਸ਼ਾ ਫੇਲ੍ਹ ਕਰਨ ਲਈ ਤਿੱਖੇ ਘੋਲ ਵਿੱਢਣ। ਕਾਮਰੇਡ ਮਹੀਪਾਲ ਨੇ ਕਿਹਾ ਕਿ ਸੰਘ ਪਰਿਵਾਰ ਦੇ ਬੇਲਗਾਮ ਟੋਲੇ ਫਿਰਕੂ ਅਤੇ ਜਾਤੀ ਵੰਡ ਤਿੱਖੀ ਕਰਨ ਲਈ ਮੋਦੀ ਸਰਕਾਰ ਦੀ ਨੰਗੀ-ਚਿੱਟੀ ਸ਼ਹਿ ਨਾਲ ਘੱਟ ਗਿਣਤੀਆਂ, ਖਾਸ ਕਰ ਕੇ ਮੁਸਲਮਾਨਾਂ ਅਤੇ ਈਸਾਈਆਂ, ਦਲਿਤਾਂ, ਔਰਤਾਂ ਅਤੇ ਕਬਾਇਲੀਆਂ ’ਤੇ ਬਿਆਨੋਂ ਬਾਹਰੇ ਜ਼ੁਲਮ ਢਾਹ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਨਤੀਜੇ ਅੰਤ ਨੂੰ ਅਦੁੱਤੀ ਸ਼ਹਾਦਤਾਂ ਸਦਕਾ ਹਾਸਲ ਕੀਤੀ ਆਜ਼ਾਦੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਘਾਤਕ ਸਿੱਧ ਹੋਣਗੇ।
ਹਾਜ਼ਰ ਲੋਕਾਂ ਵੱਲੋਂ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰ ਕੇ ਆਰਐੱਸਐੱਸ ਦੀ ਸਾਮਰਾਜਪ੍ਰਸਤ, ਫਿਰਕੂ-ਫਾਸ਼ੀ ਵਿਚਾਰਧਾਰਾ ਖਿਲਾਫ਼ ਧੁਰ ਹੇਠਾਂ ਤੋਂ ਲੋਕ ਲਾਮਬੰਦੀ ਕਰਦਿਆਂ ਘੋਲ ਵਿੱਢਣ ਲਈ ਪੂਰਾ ਤਾਣ ਲਾਉਣ ਦਾ ਹਲਫ ਲਿਆ ਗਿਆ। ਇਕੱਠ ਦੀ ਪ੍ਰਧਾਨਗੀ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ। ਮੰਚ ਸੰਚਾਲਨ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤਾ।
ਇਸ ਦੌਰਾਨ ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਦਰਸ਼ਨਾ ਜੋਸ਼ੀ, ਕੁਲਵੰਤ ਸਿੰਘ ਦਾਨ ਸਿੰਘ ਵਾਲਾ, ਮੱਖਣ ਸਿੰਘ ਤਲਵੰਡੀ, ਸੁਖਦੇਵ ਸਿੰਘ ਨਥਾਣਾ ਤੇ ਤਾਰਾ ਸਿੰਘ ਨੰਦਗੜ੍ਹ ਕੋਟੜਾ ਆਦਿ ਨੇ ਵੀ ਵਿਚਾਰ ਰੱਖੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ