ਓਮੈਕਸ ਕਲੋਨੀ ਵਾਸੀਆਂ ’ਚ ਰੋਸ

ਓਮੈਕਸ ਕਲੋਨੀ ਵਾਸੀਆਂ ’ਚ ਰੋਸ

ਪੱਤਰ ਪ੍ਰੇਰਕ
ਬਠਿੰਡਾ, 6 ਅਗਸਤ

ਇਥੇ ਕੌਮੀ ਸ਼ਾਹ ਰਾਹ ਨਜ਼ਦੀਕ ਬਣੀ ਓਮੈਕਸ ਕਲੋਨੀ ਦੇ ਪ੍ਰੰਬਧਾਂ ਨੂੰ ਲੈ ਕੇ ਕਲੋਨੀ ਵਾਸੀਆਂ ਨੇ ਉਂਗਲ ਉਠਾਈ ਹੈ। ਅੱਜ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਓਮੈਕਸ ਸਿਟੀ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਇਕੱਠੇ ਹੋਏ ਕਲੋਨੀ ਵਾਸੀਆਂ ਨੇ ਦੋਸ਼ ਲਗਾਏ ਕਿ ਉਹ ਕਲੋਨੀ ਵਿਚ ਮਕਾਨ ਬਣਾ ਕੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਓਮੈਕਸ ਕਲੋਨੀ ਦੇ ਦਫ਼ਤਰ ਅੱਗੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਸਿੱਧੂ ਨੇ ਦੋਸ਼ ਲਗਾਏ ਕਿ ਕਲੋਨੀ ਦੀ ਚਾਰਦੀਵਾਰੀ ਥਾਂ ਥਾਂ ਤੋਂ ਟੁੱਟੀ ਚੁੱਕੀ ਹੈ। ਸੀਵਰੇਜ ਬਲਾਕ ਹੋਣ ਕਾਰਨ ਸੜਕਾਂ ’ਤੇ ਗੰਦੇ ਪਾਣੀ ਲੀਕ ਹੋ ਰਿਹਾ ਹੈ। ਕਾਲੋਨੀ ਅੰਦਰ ਲਾਵਾਰਿਸ ਕੁੱਤਿਆ ਦੀ ਭਰਮਾਰ ਹੈ। ਸੜਕਾਂ ਟੁੱਟ ਰਹੀਆਂ ਹਨ ਤੇ ਕਈ ਸਟਰੀਟ ਲਾਈਟਾਂ ਬੰਦ ਹਨ ਤੇ ਸਫ਼ਾਈ ਪੱਖੋਂ ਕਲੋਨੀ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਮੁੱਖ ਗੇਟ ਵਾਲੀ ਸਿਕਊਰਟੀ ਨੂੰ ਛੱਡ ਕੇ ਕਲੋਨੀ ਵਿਚਲੇ ਸੁਰੱਖਿਆ ਕਰਮਚਾਰੀ ਹਟਾ ਦਿੱਤੇ ਗਏ ਹਨ। ਸੀਸੀਟੀਵੀ ਕੈਮਰੇ ਬੰਦ ਹਨ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਫ਼ੇਲ੍ਹ ਹੈ। ਕਲੋਨੀ ਵਾਸੀਆਂ ਨੇ ਦੋਸ਼ ਲਗਾਏ ਕਿ ਮੇਨਟੀਨੈਂਸ ਚਾਰਜ ਵਧਾ ਦਿੱਤਾ ਗਿਆ ਹੈ ਜਦੋਂ ਕਿ ਕਾਲੋਨੀ ਅੰਦਰ ਸਹੂਲਤ ਨਾਂ ਦੀ ਕੋਈ ਚੀਜ਼ ਨਹੀਂ।

ਕੰਪਨੀ ਦੇ ਡੀਜੀਐਮ ਵੱਲੋਂ ਸਪੱਸ਼ਟੀਕਰਨ

ਕੰਪਨੀ ਦੇ ਡੀਜੀਐਮ ਪ੍ਰਮੋਦ ਕੁਮਾਰ ਨੇ ਕਿਹਾ ਕਿ ਕਲੋਨੀ ਵਾਸੀ ਮੇਨਟੀਨੈਸ ਬਿੱਲ ਦਾ ਵਿਰੋਧ ਕਰ ਰਹੇ ਹਨ ਜਦੋਂ ਕਿ ਕੰਪਨੀ ਮੇਨਟੀਨੈਂਸ ਦੇ ਖ਼ਰਚੇ ਦਾ 6 ਲੱਖ ਤੋਂ ਵੱਧ ਦਾ ਬੋਝ ਝੱਲ ਰਹੀ ਹੈ। ਉਨ੍ਹਾਂ ਕਲੋਨੀ ਵਾਸੀਆਂ ਨੂੰ ਕਿਹਾ ਕਿ ਕਲੋਨੀ ਦੇ ਸਮੁੱਚੇ ਪ੍ਰਬੰਧ ਲਈ ਜੇਬ ਢਿੱਲੀ ਕਰਨਾ ਹੀ ਇੱਕੋ-ਇੱਕ ਹੱਲ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All