DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਜ਼ਿਲ੍ਹੇ ਦੇ 20 ਸੈਂਟਰਾਂ ’ਚ ਹੋਈਆਂ ਪੰਜਾਬ ਰਾਜ ਨਿਪੁੰਨਤਾ ਖੋਜ ਅਤੇ ਐੱਨ.ਐੱਮ.ਐੱਮ.ਐੱਸ. ਪ੍ਰੀਖਿਆਵਾਂ

ਪੀ.ਐਸ.ਟੀ.ਐਸ.ਈ. ਪ੍ਰੀਖ਼ਿਆ ਵਿੱਚ 2798 ਅਤੇ ਐਨ.ਐਮ.ਐਮ.ਐਸ. ਪ੍ਰੀਖਿਆ ਵਿੱਚ 3010 ਵਿਦਿਆਰਥੀ ਬੈਠੇ

  • fb
  • twitter
  • whatsapp
  • whatsapp
featured-img featured-img
ਜਾਣਕਾਰੀ ਦਿੰਦੇ ਹੋਏ ਡੀਈਓ ਮਮਤਾ ਸੈਣੀ।
Advertisement

ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪਰਿਸ਼ਦ (ਐਸ.ਸੀ.ਈ.ਆਰ.ਟੀ.) ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨ ਲਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਪੀ.ਐਸ.ਟੀ.ਐਸ.ਈ.) ਤੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ (ਐਨ.ਐਮ.ਐਮ.ਐਸ.) ਪ੍ਰੀਖਿਆ ਅੱਜ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ 20 ਸਕੂਲਾਂ ਦੇ ਪ੍ਰੀਖਿਆ ਕੇਂਦਰਾਂ ’ਚ ਹੋਈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਿੱਖਿਆ ਮਮਤਾ ਖੁਰਾਣਾ ਸੇਠੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਇਸ ਪ੍ਰੀਖਿਆ ਵਿੱਚ ਸੈਸ਼ਨ 2025-26 ਦੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਖਿਆ ਦਾ ਸਮਾਂ ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਸੀ। ਡੀਈਓ ਸੇਠੀ ਨੇ ਦੱਸਿਆ ਕਿ ਪ੍ਰੀਖ਼ਿਆ ਸੈਂਟਰਾਂ ਵਿੱਚ ਪ੍ਰੀਖ਼ਿਆ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਡਿਪਟੀ ਡੀਈਓ ਸਿੱਧੂ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਪੀ.ਐਸ.ਟੀ.ਐਸ.ਈ. ਪ੍ਰੀਖ਼ਿਆ ਵਿੱਚ ਕੁੱਲ 3374 ਵਿੱਚੋਂ 2798 ਵਿਦਿਆਰਥੀਆਂ ਅਤੇ ਐਨ.ਐਮ.ਐਮ.ਐਸ. ਪ੍ਰੀਖਿਆ ਵਿੱਚ 3432 ਵਿੱਚੋਂ 3010 ਵਿਦਿਆਰਥੀਆਂ ਨੇ ਭਾਗ ਲਿਆ।

Advertisement

ਉਨ੍ਹਾਂ ਦੱਸਿਆ ਕਿ ਜਿੱਥੇ ਇਨ੍ਹਾਂ ਵਜ਼ੀਫ਼ਾ ਪ੍ਰੀਖ਼ਿਆਵਾਂ ਦਾ ਮਨੋਰਥ ਵਿਦਿਆਰਥੀਆਂ ਵਿੱਚ ਖੋਜ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ, ਉੱਥੇ ਨਾਲ ਹੀ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਵਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਅੱਠਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਐਨ.ਐਮ.ਐਮ.ਐਸ. ਤੇ ਪੀ.ਐਸ.ਟੀ.ਐਸ.ਈ. ਪ੍ਰੀਖ਼ਿਆ ਪਾਸ ਕਰਨ ਉਪਰੰਤ ਅਗਲੇ ਚਾਰ ਸਾਲਾਂ ਤੱਕ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਅਗਲੇ ਦੋ ਸਾਲਾਂ ਤੱਕ ਵਜ਼ੀਫ਼ੇ ਦੇ ਯੋਗ ਹੋ ਜਾਣਗੇ ਅਤੇ ਆਪਣੀ ਅਗਲੇਰੀ ਪੜ੍ਹਾਈ ਲਈ ਆਪਣੇ ਪੈਰਾਂ ’ਤੇ ਆਪ ਖੜ੍ਹੇ ਹੋ ਜਾਣਗੇ।

Advertisement

Advertisement
×