DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਬੀਸੀਐੱਲ ਸ਼ਰਾਬ ਫੈਕਟਰੀ ਦੇ ਈਥਾਨੌਲ ਪਲਾਂਟ ’ਚ ਧਮਾਕਾ, ਅੱਗ ਲੱਗੀ 

ਬਠਿੰਡਾ ਡੱਬਵਾਲੀ ਰੋਡ ਉੱਪਰ ਸਥਿਤ ਪਿੰਡ ਮਛਾਣਾ ਵਿਖੇ ਬੀਸੀਐੱਲ ਕੰਪਨੀ ਦੀ ਸ਼ਰਾਬ ਫੈਕਟਰੀ ਵਿੱਚ ਅੱਜ ਸਵੇਰੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਫੈਕਟਰੀ ਦੇ ਈਥਾਨੌਲ ਪਲਾਂਟ ਵਿੱਚ ਲੱਗੀ ਹੈ।...

  • fb
  • twitter
  • whatsapp
  • whatsapp
Advertisement
ਬਠਿੰਡਾ ਡੱਬਵਾਲੀ ਰੋਡ ਉੱਪਰ ਸਥਿਤ ਪਿੰਡ ਮਛਾਣਾ ਵਿਖੇ ਬੀਸੀਐੱਲ ਕੰਪਨੀ ਦੀ ਸ਼ਰਾਬ ਫੈਕਟਰੀ ਵਿੱਚ ਅੱਜ ਸਵੇਰੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਫੈਕਟਰੀ ਦੇ ਈਥਾਨੌਲ ਪਲਾਂਟ ਵਿੱਚ ਲੱਗੀ ਹੈ। ਧਮਾਕਾ ਇੰਨਾਂ ਜਿਆਦਾ ਭਿਆਨਕ ਸੀ ਕਿ ਆਸ ਪਾਸ ਦੇ ਪਿੰਡਾਂ ਵਿੱਚ ਸੁਣਾਈ ਦਿੱਤਾ ਜਿਸ ਤੋਂ ਬਾਅਦ ਲੋਕ ਸਹਿਮ ਗਏ ਅਤੇ ਘਰਾਂ ਤੋਂ ਬਾਹਰ ਨਿਕਲਣ ਲੱਗੇ।
ਧਮਾਕੇ ਕਾਰਨ ਫੈਕਟਰੀ ਦੇ ਨੇੜਲੇ ਘਰਾਂ ਅਤੇ ਇੱਕ ਸਕੂਲ ਦੀਆਂ ਕੰਧਾਂ ਦੇ ਨੁਕਸਾਨੇ ਜਾਣ ਦੀ ਵੀ ਖ਼ਬਰ ਹੈ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ ਹੈ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।
Advertisement
×