ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੁੱਡਾ ਦਾ ਪੀਲਾ ਪੰਜਾ : The Tribune India

ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੁੱਡਾ ਦਾ ਪੀਲਾ ਪੰਜਾ

ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੁੱਡਾ ਦਾ ਪੀਲਾ ਪੰਜਾ

ਬਠਿੰਡਾ ਦੀ ਰਿੰਗ ਰੋਡ ’ਤੇ ਨਾਜਾਇਜ਼ ਉਸਾਰੇ ਘਰਾਂ ਨੂੰ ਢਾਹੁੰਦੀ ਹੋਈ ਪੁੱਡਾ ਦੀ ਜੇਸੀਬੀ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 29 ਜੂਨ

ਪੁੱਡਾ ਵੱਲੋਂ ਅੱਜ ਇਥੇ ਵੱਡੀ ਕਾਰਵਾਈ ਕਰਦਿਆਂ ਰਿੰਗ ਰੋਡ ਅਤੇ ਮਾਡਲ ਟਾਊਨ ਖੇਤਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਸਮੁੱਚੀ ਕਵਾਇਦ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤੇ ਪੁੱਡਾ ਦੇ ਅਧਿਕਾਰੀ ਹਾਜ਼ਰ ਸਨ। ਰਿੰਗ ਰੋਡ ’ਤੇ ਕਾਰਵਾਈ ਦਾ ਵਿਰੋਧ ਵੀ ਹੋਇਆ। ਇਥੇ ਕਬਜ਼ਾਧਾਰਕ ਜ਼ਿਆਦਾਤਰ ਗਰੀਬ ਪਰਿਵਾਰ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਦਹਾਕਿਆਂ ਤੋਂ ਇਥੇ ਆਬਾਦ ਹਨ ਤੇ ਉਨ੍ਹਾਂ ਨੇ ਆਪਣੇ ਘਰ ਬਨਾਉਣ ਲਈ ਜ਼ਿੰਦਗੀ ਦੇ ਵੱਡੇ ਹਿੱਸੇ ਦੀ ਕਮਾਈ ਘਰਾਂ ’ਤੇ ਖ਼ਰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁੱਡਾ ਵੱਲੋਂ ਉਨ੍ਹਾਂ ਨੂੰ ਜੋ ਨੋਟਿਸ ਭੇਜੇ ਗਏ ਸਨ, ਉਸ ’ਤੇ ਕਬਜ਼ੇ ਹਟਾਉਣ ਦੀ ਕੋਈ ਅੰਤਿਮ ਤਰੀਕ ਨਹੀਂ ਲਿਖ਼ੀ ਸੀ। ਇਸ ਲਈ ਉਹ ਘਰਾਂ ’ਚੋਂ ਸਮਾਨ ਵੀ ਨਹੀਂ ਚੁੱਕ ਸਕੇ ਤੇ ਉਸ ਦਾ ਨੁਕਸਾਨ ਹੋ ਗਿਆ ਹੈ।

ਉਜਾੜੇ ਦੀ ਜ਼ਦ ’ਚ ਆਏ ਇਕ ਨੌਜਵਾਨ ਨੇ ਕਾਰਵਾਈ ਦੀ ਫੇਟ ’ਚ ਆਉਣ ਵਾਲੇ ਘਰਾਂ ਦੀ ਗਿਣਤੀ 62 ਦੱਸੀ ਜਦੋਂਕਿ ਪੁੱਡਾ ਅਧਿਕਾਰੀਆਂ ਅਨੁਸਾਰ ਇਹ ਗਿਣਤੀ 22 ਹੈ। ਘਰਾਂ ਤੋਂ ਬਾਹਰ ਬੈਠੇ ਪਰਿਵਾਰਾਂ ਨੇ ਕਬਜ਼ਾ ਹਟਾਉਣ ਆਏ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਕਾਫੀ ਬਹਿਸ ਕੀਤੀ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਜਾੜੇ ਦੇ ਇਵਜ਼ ’ਚ ਉਨ੍ਹਾਂ ਨੂੰ ਮਹਿਜ਼ 25 ਵਰਗ ਗਜ਼ ਦੇ ਘਰ ਦੇ ਪ੍ਰਸ਼ਾਸਨ ਵੱਲੋਂ ਵਰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ’ਚ 5-5, 10-10 ਜੀਅ ਹਨ, ਉਨ੍ਹਾਂ ਦਾ ਇੰਨੀ ਥਾਂ ’ਚ ਵਸੇਬਾ ਕਿਵੇਂ ਹੋਵੇਗਾ? ਇਸੇ ਤਰ੍ਹਾਂ ਮਾਡਲ ਟਾਊਨ ਖੇਤਰ ’ਚ ਵੀ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਲੋਕਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਪੁੱਡਾ ਨੇ ਹਟਾਇਆ। ਅਧਿਕਾਰੀਆਂ ਨੇ ਕਿਹਾ ਕਿ ਇਥੇ ਗਰੀਨ ਬੈਲਟ ਲਈ ਘਰ ਦੇ ਬਾਹਰ ਢਾਈ ਫੁੱਟ ਤੱਕ ਜਗ੍ਹਾ ਰੱਖਣ ਦੀ ਇਜਾਜ਼ਤ ਹੈ ਪਰ ਜਿਨ੍ਹਾਂ ਨੇ ਇਸ ਤੋਂ ਅੱਗੇ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ ਨੂੰ ਹਟਾਇਆ ਗਿਆ ਹੈ।

ਮੁਆਵਜ਼ੇ ਦੇ ਮਾਮਲੇ ਸਬੰਧੀ ਪ੍ਰਸ਼ਾਸਨ ’ਤੇ ਮੁਕਰਨ ਦਾ ਦੋਸ਼

ਬੁਢਲਾਡਾ (ਐਨਪੀ ਸਿੰਘ) ਨੈਸ਼ਨਲ ਹਾਈਵੇਅ ਪੀੜਤਾਂ ਦਾ ਧਰਨਾ 10ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਅੱਜ ਧਰਨੇ ’ਚ ਮੁਆਵਜ਼ਾ ਪੀੜਤਾਂ ਤੋਂ ਇਲਾਵਾ ਕਿਸਾਨ ਆਗੂਆਂ ਤੇ ਔਰਤਾਂ ਨੇ ਵੀ ਹਿੱਸਾ ਲਿਆ। ਧਰਨੇ ਦੋਰਾਨ ਪੀੜਤਾਂ ਨੇ ਕਿਹਾ ਕਿ ਜਿਸ ਦਿਨ ਧਰਨਾ ਸ਼ੁਰੂ ਹੋਇਆ ਸੀ, ਸਾਡੀ ਮੰਗ ਸੀ ਕਿ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ’ਚ ਕੌਮੀ ਸੜਕ ਬਣਾਉਣ ਲਈ ਵਕਫ਼ ਬੋਰਡ ਪੰਜਾਬ ਦੀ ਜ਼ਮੀਨ ’ਤੇ ਕਾਬਜ਼ ਲੋਕਾਂ ਨੂੰ ਜਿਵੇਂ ਉਜਾੜੇ ਭੱਤੇ ਦਾ ਮੁਆਵਜ਼ਾ ਮਿਲਿਆ ਹੈ, ਉਸ ਤਰਜ਼ ’ਤੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਇਸ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਸੀ, ਜੇ ਉਥੋਂ ਦੇ ਲੋਕਾਂ ਨੂੰ ਮੁਆਵਜ਼ਾ ਮਿਲਿਆ ਤਾਂ ਤੁਹਾਨੂੰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਡੀਸੀ ਨਾਲ ਮੀਟਿੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਇਮਾਰਤਾਂ ਤੇ ਉਜਾੜਾ ਭੱਤਾ ਮਿਲੇਗਾ ਪਰ 5 ਤਰੀਕ ਨੂੰ ਚੰਡੀਗੜ੍ਹ ’ਚ ਵਕਫ਼ ਬੋਰਡ ਨਾਲ ਮੀਟਿੰਗ ਕੀਤੀ ਜਾਵੇਗੀ ਜੇ ਉਹ ਕਹਿਣਗੇ ਕਿ ਬਾਕੀ ਬਚਦੀ ਜ਼ਮੀਨ ਪਟਾਨਾਮਾ ’ਤੇ ਕਰਵਾਓ ਤਾਂ ਉਸ ਤਰ੍ਹਾਂ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਮੁੜ ਆਪਣੀ ਗੱਲ ਤੋਂ ਮੁਕਰ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਵੀ ਵਕਫ ਬੋਰਡ ਪੰਜਾਬ ਨਾਲ ਮਿਲ ਕੇ ਸਾਨੂੰ ਦਬਾਉਣਾ ਚਾਹੁੰਦਾ ਹੈ ਤੇ ਸਾਡਾ ਮੁਆਵਜ਼ਾ ਖੁਰਦ-ਬੁਰਦ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸ਼ਰਤ ਤੋਂ ਸਾਡੀਆਂ ਇਮਾਰਤਾਂ ਦਾ ਮੁਆਵਜ਼ਾ ਤੇ ਉਜਾੜਾ ਭੱਤਾ ਜਲਦੀ ਖਾਤਿਆਂ ਵਿੱਚ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਮੁਆਵਜ਼ਾ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ’ਚ ਜੰਗੀ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All