ਸਰਕਾਰੀ ਤੇ ਪ੍ਰਾਈਵੇਟ ਬੱਸ ਅਪਰੇਟਰ ਸਮਾਂ ਸਾਰਨੀ ਤੋਂ ਝਗੜੇ

ਸਰਕਾਰੀ ਤੇ ਪ੍ਰਾਈਵੇਟ ਬੱਸ ਅਪਰੇਟਰ ਸਮਾਂ ਸਾਰਨੀ ਤੋਂ ਝਗੜੇ

ਬਠਿੰਡਾ ਵਿੱਚ ਸਰਕਾਰੀ ਤੇ ਨਿੱਜੀ ਬੱਸ ਕਾਮਿਆਂ ਦੇ ਝਗੜੇ ਮਗਰੋਂ ਸੜਕ ਕਿਨਾਰੇ ਖੜ੍ਹੀ ਔਰਬਿਟ ਕੰਪਨੀ ਦੀ ਬੱਸ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 25 ਮਈ

ਇੱਥੋਂ ਦੇ ਬੀਬੀ ਵਾਲਾ ਚੌਕ ਵਿੱਚ ਸਵੇਰੇ ਕਰੀਬ ਪੰਜ ਵਜੇ ਪਨਬੱਸ ਦੀ ਬੱਸ ਅਤੇ ਔਰਬਿਟ ਦੀ ਬੱਸ ਦੇ ਕਰਮਚਾਰੀ ਸਮਾਂ-ਸਾਰਨੀ ਦੇ ਮੁੱਦੇ ’ਤੇ ਆਪਸ ਵਿੱਚ ਬਹਿਸ ਪਏ। ਬੱਸ ਮੁਲਾਜ਼ਮਾਂ ਦੀ ਤਕਰਾਰ ਦੌਰਾਨ ਸਰਕਾਰੀ ਬੱਸ ਕਾਮਿਆਂ ਦੀ ਜਥੇਬੰਦੀ ਦੇ ਆਗੂ ਅਤੇ ਪ੍ਰਾਈਵੇਟ ਬੱਸ ਕੰਪਨੀ ਦੇ ਸੰਚਾਲਕ ਮੌਕੇ ’ਤੇ ਪਹੁੰਚ ਗਏ। ਝਗੜਾ ਵਧਣ ਕਾਰਨ ਦੋਵੇਂ ਬੱਸਾਂ ਅੱਗੇ ਨਹੀਂ ਜਾ ਸਕਦੀਆਂ ਤੇ ਸਵਾਰੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ।

ਜਾਣਕਾਰੀ ਅਨੁਸਾਰ ਗੰਗਾਨਗਰ ਤੋਂ ਚੱਲੀ ਔਰਬਿਟ ਕੰਪਨੀ ਦੀ ਬੱਸ ਚੰਡੀਗੜ੍ਹ ਜਾ ਰਹੀ ਸੀ। ਪਨਬੱਸ ਮੁਕਤਸਰ ਡਿੱਪੂ ਦੀ ਬੱਸ ਦਾ ਰੂਟ ਵੀ ਚੰਡੀਗੜ੍ਹ ਜਾਣ ਦਾ ਸੀ। ਪਨਬੱਸ ਦੀ ਬੱਸ ਬਠਿੰਡਾ ਦੇ ਅੱਡੇ ਤੋਂ ਸਵੇਰੇ 4.50 ’ਤੇ ਚੱਲੀ ਅਤੇ 5.05 ਵਜੇ ਬੀਬੀ ਵਾਲਾ ਚੌਕ ਵਿੱਚ ਪਹੁੰਚ ਗਈ। ਪਨਬੱਸ ਦੇ ਕਮਲ ਕੁਮਾਰ ਅਨੁਸਾਰ ਜਦੋਂ ਸਰਕਾਰੀ ਬੱਸ ਬੀਬੀ ਵਾਲਾ ਚੌਕ ਵਿੱਚ ਪੁੱਜੀ ਤਾਂ ਉੱਥੇ ਔਰਬਿਟ ਕੰਪਨੀ ਦੇ ਕਰਮਚਾਰੀ ਅਣ-ਅਧਿਕਾਰਤ ਤੌਰ ’ਤੇ ਸਵਾਰੀਆਂ ਬਿਠਾ ਰਹੇ ਸਨ। ਪਨਬੱਸ ਦੇ ਚਾਲਕਾਂ ਨੇ ਜਦੋਂ ਉਨ੍ਹਾਂ ਨੂੰ ਅਜਿਹਾ ਤੋਂ ਰੋਕਿਆ ਤਾਂ ਤਿੱਖੀ ਬਹਿਸਬਾਜ਼ੀ ਹੋ ਗਈ। ਪ੍ਰਾਈਵੇਟ ਬੱਸ ਅਪਰੇਟਰਾਂ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਬੱਸ ਰੂਟ ਦੌਰਾਨ ਰੁਕ ਕੇ ਸਿਰਫ਼ ਆਨ-ਲਾਈਨ ਬੁਕਿੰਗ ਵਾਲੀਆਂ ਸਵਾਰੀਆਂ ਹੀ ਚੁੱਕਦੀ ਹੈ।

ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਬਠਿੰਡਾ ਡਿੱਪੂ ਦੇ ਪ੍ਰਧਾਨ ਸੰਦੀਪ ਗਰੇਵਾਲ ਨੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਕਿਸੇ ਵੀ ਸ਼ਹਿਰ ਤੋਂ ਚੱਲਦੀਆਂ ਵਿਸ਼ੇਸ਼ ਬੱਸਾਂ ਨੂੰ ਬੰਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਬੱਸਾਂ ਦੀ ਸਮਾਂ-ਸਾਰਨੀ ਕਾਰਨ ਸਰਕਾਰੀ ਬੱਸ ਕਾਮਿਆਂ ਅਤੇ ਪ੍ਰਾਈਵੇਟ ਬੱਸ ਅਪਰੇਟਰਾਂ ਦਰਮਿਆਨ ਕਈ ਵਾਰ ਰੱਫੜ ਪੈ ਚੁੱਕਿਆ ਹੈ। ਪਿਛਲੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਆਰਟੀਏ ਦਫ਼ਤਰ ਦਾ ਦੌਰਾ ਕਰ ਕੇ ਗਏ ਹਨ।

ਬੱਸ ਟੂਰਿਸਟ ਹੈ ਪਰ ਧੱਕੇ ਨਾਲ ਸਵਾਰੀਆਂ ਚੁੱਕਦੀ ਹੈ: ਜੀਐੱਮ ਰੋਡਵੇਜ਼

ਪੰਜਾਬ ਰੋਡਵੇਜ਼ ਡਿੱਪੂ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ ਨੇ ਖ਼ੁਲਾਸਾ ਕੀਤਾ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਟੂਰਿਸਟ ਹੈ ਪਰ ਉਹ ਧੱਕੇ ਨਾਲ ਰੋਡਵੇਜ਼ ਦੇ ਅੱਗੋਂ ਸਵਾਰੀਆਂ ਚੁੱਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕਾਰਵਾਈ ਲਈ ਉਹ ਪਹਿਲਾਂ ਵੀ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਨ ਅਤੇ ਅੱਜ ਵੀ ਉਨ੍ਹਾਂ ਡਾਇਰੈਕਟਰ ਟਰਾਂਸਪੋਰਟ ਵਿਭਾਗ ਅਤੇ ਆਰਟੀਏ ਨੂੰ ਲਿਖ਼ ਕੇ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All