ਬਠਿੰਡਾ ’ਚ ਸਹਿਕਾਰੀ ਸਭਾ ਦੇ ਸਕੱਤਰ ਸਮੇਤ ਪਤਨੀ ਅਤੇ ਧੀ ਦਾ ‘ਕਤਲ’, ਪੁਲੀਸ ਜਾਂਚ ’ਚ ਜੁਟੀ

ਸ਼ਗਨ ਕਟਾਰੀਆ

ਬਠਿੰਡਾ, 23 ਨਵੰਬਰ

ਇੱਥੇ ਕਮਲਾ ਨਹਿਰੂ ਕਲੋਨੀ ਦੇ ਇੱਕ ਘਰ ਵਿੱਚੋਂ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀਆਂ ਲਾਸ਼ਾਂ ਮਿਲੀਆਂ ਹਨ। ਤਿੰਨਾਂ ਦੇ ਹੀ ਸਿਰ ’ਤੇ ਗੋਲੀਆਂ ਦੇ ਨਿਸ਼ਾਨ ਹਨ। ਪਹਿਲੀ ਨਜ਼ਰੇ ਇਹ ਕਤਲ ਦਾ ਮਾਮਲਾ ਜਾਪਦਾ ਹੈ। ਘਟਨਾ ਬਾਰੇ ਅੱਜ ਸਵੇਰੇ ਉਦੋਂ ਪਤਾ ਲੱਗਾ ਜਦੋਂ ਦੋਧੀ ਘਰੇ ਦੁੱਧ ਦੇਣ ਆਇਆ। ਉਸ ਵੱਲੋਂ ਆਵਾਜ਼ ਦੇਣ ’ਤੇ ਜਦੋਂ ਕੋਈ ਘਰੋਂ ਬਾਹਰ ਨਾ ਆਇਆ ਤਾਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਲਾਸ਼ਾਂ ਖ਼ੂਨ ਨਾਲ ਲਥਪਥ ਪਈਆਂ ਸਨ। ਮ੍ਰਿਤਕਾਂ ਦੀ ਪਛਾਣ ਚਰਨਜੀਤ ਸਿੰਘ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਬੇਟੀ ਸਿਮਰਜੀਤ ਕੌਰ ਵਜੋਂ ਹੋਈ ਹੈ। ਚਰਨਜੀਤ ਸਿੰਘ ਪਿੰਡ ਬੀਬੀਵਾਲਾ ਦੀ ਸਹਿਕਾਰੀ ਸਭਾ ’ਚ ਸਕੱਤਰ ਵਜੋਂ ਤਾਇਨਾਤ ਸੀ। ਐੱਸਪੀ ਜਸਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਐੱਸਪੀ ਮੁਤਾਬਕ ਤਿੰਨਾਂ ਦੇ ਗੋਲ਼ੀਆਂ ਲੱਗੀਆਂ ਹੋਈਆਂ ਹਨ, ਪਰ ਘਰ ’ਚੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All