ਫਾਰਮਾਸਿਸਟਾਂ ਵੱਲੋਂ ਧਰਨਾ ਜਾਰੀ

ਫਾਰਮਾਸਿਸਟਾਂ ਵੱਲੋਂ ਧਰਨਾ ਜਾਰੀ

ਪੱਤਰ ਪ੍ਰੇਰਕ
ਬਠਿੰਡਾ, 27 ਜੂਨ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ 14 ਵਰ੍ਹਿਆਂ ਤੋਂ ਕੰਮ ਕਰ ਰਹੇ ਰੂਲਰ ਫਾਰਮੇਸੀ ਅਫ਼ਸਰਾਂ ਦੁਆਰਾ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਲਗਾਤਾਰ ਸੰਘਰਸ਼ ਲੜ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪੇਂਡੂ ਫਾਰਮਾਸਿਸਟਾਂ ਦੀ ਬਾਂਹ ਨਹੀਂ ਫੜੀ ਜਾ ਰਹੀ। ਅੱਜ ਜ਼ਿਲ੍ਹਾ ਪਰਿਸ਼ਦ ਦਫ਼ਤਰ ’ਚ ਪੇਂਡੂ ਫਾਰਮੇਸੀ ਅਫ਼ਸਰਾਂ ਨੇ ਪੰਚਾਇਤ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹਿਣ ’ਤੇ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪੰਚਾਇਤ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਕੱਲ ਫਾਰਮੇਸੀ ਅਫ਼ਸਰਾਂ ਦੇ ਹੱਕ ਵਿਚ ਕੋਈ ਅਹਿਮ ਫ਼ੈਸਲਾ ਲੈਣ ਵਾਲੇ ਸਨ ਪਰ ਵਿੱਤ ਮੰਤਰੀ ਦੀ ਗ਼ੈਰਹਾਜ਼ਰੀ ਕਾਰਨ ਮੀਟਿੰਗ ਬੇਸਿੱਟਾ ਰਹੀ, ਜਦੋਂ ਕਿ ਪੰਚਾਇਤ ਮੰਤਰੀ ਵੱਲੋਂ ਫਾਰਮਾਸਿਸਟ ਯੂਨੀਅਨ ਨੂੰ ਅਗਲੇ ਹਫ਼ਤੇ ਮੀਟਿੰਗ ਦਾ ਭਰੋਸਾ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਸ਼ੁਭਮ ਸ਼ਰਮਾ ਆਦਿ ਬੁਲਾਰਿਆਂ ਨੇ ਦੋੋੋਸ਼ ਲਗਾਉਂਦੇ ਹੋਏ ਕਿਹਾ ਕਿ ਉਨੀਂ ਦੇਰ ਤੱਕ ਡਿਊਟੀ ’ਤੇ ਨਹੀਂ ਜਾਣਗੇ, ਜਿੰਨੀ ਦੇਰ ਤੱਕ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ। ਫਾਰਮਾਸਿਸਟਾਂ ਯੂਨੀਅਨ ਨੇ ਦੋਸ਼ ਲਗਾਇਆ ਕਿ ਠੇਕੇ ’ਤੇ ਹੋਣ ਦੇ ਬਾਵਜੂਦ ਕਰੋਨਾ ਮਹਾਂਮਾਰੀ ’ਚ ਬਿਨਾਂ ਜੌਬ ਸਕਿਊਰਿਟੀ ਹੋਣ ਦੇ ਬਾਵਜੂਦ ਫ਼ਰੰਟ ਲਾਈਨ ’ਤੇ ਰਹਿ ਕੇ ਕੰਮ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All