
ਬਠਿੰਡਾ ਵਿਚ ਲਾਵਾਰਸ ਬੈਗ ਲੈ ਕੇ ਜਾਂਦੀ ਹੋਈ ਪੁਲੀਸ l
ਪੱਤਰ ਪ੍ਰੇਰਕ
ਬਠਿੰਡਾ, 30 ਜਨਵਰੀ
ਬਠਿੰਡਾ ਦੇ ਬੱਸ ਅੱਡੇ ਸਾਹਮਣੇ ਸ਼ਹਿਰ ਦੇ ਅਤਿ ਸੁਰੱਖਿਅਤ ਵਾਲੇ ਖੇਤਰ ਵਿੱਚੋਂ ਅੱਜ ਦੁਪਹਿਰ ਮਗਰੋਂ ਲਾਵਾਰਿਸ ਬੈਗ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਬੈਗ ਵਿਚ ਬੰਬ ਹੋਣ ਦੀ ਅਫਵਾਹ ਫੈਲਣ ਕਾਰਨ ਲੋਕਾਂ ਵਿੱਚ ਡਰ ਦੀ ਸਥਿਤੀ ਬਣ ਗਈ।
ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ’ਤੇ ਇਹ ਬੈਗ ਪਿਆ ਸੀ ਉਸ ਦੇ ਨੇੜੇ ਹੀ ਆਈਜੀ ਅਤੇ ਸੈਸ਼ਨ ਜੱਜ ਦੀ ਰਿਹਾਇਸ਼ ਹੈ। ਕਿਸੇ ਰਾਹਗੀਰ ਵੱਲੋਂ ਇਸ ਸਬੰਧੀ ਪੁਲੀਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਉਕਤ ਇਲਾਕੇ ਦੀ ਘੇਰਾਬੰਦੀ ਕਰਕੇ ਇਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਇਸ ਤੋਂ ਬਾਅਦ ਬੰਬ ਨਕਾਰਾ ਦਸਤੇ ਦੀ ਮਦਦ ਲਈ ਗਈ। ਦਸਤੇ ਨੂੰ ਬੈਗ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਕੱਪੜੇ ਤੇ ਚੱਪਲਾਂ ਬਰਾਮਦ ਹੋਈਆਂ।
ਪੁਲੀਸ ਨੂੰ ਲਾਵਾਰਿਸ ਬੈਗ ਪਏ ਹੋਣ ਦੀ ਸੂਚਨਾ ਮਿਲਣ ਮਗਰੋਂ ਐੱਸਪੀਡੀ ਅਜੇ ਗਾਂਧੀ ਅਤੇ ਡੀਐੱਸਪੀ ਸਿਟੀ-2 ਗੁਰਪ੍ਰੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਕੱਪੜੇ ਅਤੇ ਚੱਪਲਾ ਬਰਾਮਦ ਹੋਈਆਂ। ਇਸ ਮੌਕੇ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਹੈ ਕਿ ਬੈਗ ਵਿਚੋਂ ਹਰੀ ਰਾਊਤ ਵਾਸੀ ਬਿਹਾਰ ਨਾਮ ਦੇ ਵਿਅਕਤੀ ਦਾ ਆਧਾਰ ਕਾਰਡ ਬਰਾਮਦ ਹੋਇਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ