ਗੋਨਿਆਣਾ ਵਿਚ ਡੇਢ ਕਰੋੜ ਦਾ ਡਾਕਾ

ਗੋਨਿਆਣਾ ਵਿਚ ਡੇਢ ਕਰੋੜ ਦਾ ਡਾਕਾ

ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਦੇ ਨਜ਼ਦੀਕ ਪੈਂਦੀ ਗੋਨਿਆਣਾ ਮੰਡੀ ਦੀ ਮਾਲ ਰੋਡ ’ਤੇ ਜਿਊਲਰਜ਼ ਦੀ ਦੁਕਾਨ ’ਤੇ ਅੱਜ ਦੇਰ ਰਾਤ ਡਾਕਾ ਮਾਰਿਆ ਗਿਆ, ਜਿਸ ਵਿੱਚ ਡੇਢ ਕਰੋੜ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਲੁੱਟ ਗਈ। ਇਹ ਘਟਨਾ ਰਾਤ ਅੱਠ ਵਜੇ ਦੇ ਕਰੀਬ ਵਾਪਰੀ। ਸ਼ੋਅਰੂਮ ਦੇ ਮਾਲਕ ਲਖਵਿੰਦਰ ਸਿੰਘ ਲੱਖੀ, ਨੋਨੀ ਅਤੇ ਜਸਵਿੰਦਰ ਸਿੰਘ  ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ ਗਾਹਕਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਲੁਟੇਰਾ ਗਰੋਹ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਨੂੰ ਧਮਕਾ ਕੇ ਸੇਫ ਵਿੱਚੋਂ ਡੇਢ ਕਰੋੜ ਰੁਪਏ ਦੀ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਗੱਲੇ ਵਿਚ ਪਈ ਡੇਢ ਲੱਖ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਹਲਕਾ ਭੁੱਚੋ ਦੇ ਡੀਐੱਸਪੀ ਅਸ਼ੋਕ ਕੁਮਾਰ ਸ਼ਰਮਾ   ਨੇ ਕਿਹਾ ਕਿ ਚਾਰ ਲੁਟੇਰੇ ਬਰੇਜ਼ਾ ਕਾਰ ਵਿੱਚ ਆਏ ਸਨ ਅਤੇ ਇੱਕ ਉਨ੍ਹਾਂ ਦਾ ਸਾਥੀ ਬਾਹਰ ਨਿਗਰਾਨੀ ਕਰ ਰਿਹਾ ਸੀ। ਦੂਜੇ ਪਾਸੇ ਗੋਨਿਆਣਾ ਮੰਡੀ ਦੇ ਸਾਬਕਾ ਕੌਂਸਲਰ ਰਮੇਸ਼ ਕੁਮਾਰ ਮੱਟੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਲੁਟੇਰੇ ਕਾਬੂ ਨਾ ਕੀਤੇ ਤਾਂ ਮੰਡੀ ਅਣਮਿਥੇ ਸਮੇਂ ਲਈ ਬੰਦ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All