ਮਹਿਰਾਜ ਦੇ ਸਰਕਾਰੀ ਸਕੂਲ ’ਚ ਐੱਨਐੱਸਐੱਸ ਕੈਂਪ ਲੱਗਾ : The Tribune India

ਮਹਿਰਾਜ ਦੇ ਸਰਕਾਰੀ ਸਕੂਲ ’ਚ ਐੱਨਐੱਸਐੱਸ ਕੈਂਪ ਲੱਗਾ

ਮਹਿਰਾਜ ਦੇ ਸਰਕਾਰੀ ਸਕੂਲ ’ਚ ਐੱਨਐੱਸਐੱਸ ਕੈਂਪ ਲੱਗਾ

ਮਹਿਰਾਜ ’ਚ ਕੌਮੀ ਸੇਵਾ ਯੋਜਨਾ ਕੈਂਪ ਦੌਰਾਨ ਬੂਟਾ ਲਾਉਂਦੇ ਹੋਏ ਪਤਵੰਤੇ। -ਫੋਟੋ: ਕਟਾਰੀਆ

ਨਿੱਜੀ ਪੱਤਰ ਪ੍ਰੇਰਕ

ਬਠਿੰਡਾ, 25 ਮਾਰਚ

ਪਿੰਡ ਮਹਿਰਾਜ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨਐਸਐਸ ਯੂਨਿਟ ਵੱਲੋਂ ਇੱਕ ਰੋਜ਼ਾ ਕੈਂਪ ਪ੍ਰਿੰਸੀਪਲ ਗੀਤਾ ਅਰੋੜਾ ਅਤੇ ਪ੍ਰੋਗਰਾਮ ਅਫ਼ਸਰ ਮੋਹਿਤ ਭੰਡਾਰੀ ਅਗਵਾਈ ਹੇਠ ਲਾਇਆ ਗਿਆ। ਇਸ ਮੌਕੇ ਵਾਲੰਟੀਅਰਾਂ ਨੇ ਸਕੂਲ ਦੀ ਸਫ਼ਾਈ ਕੀਤੀ ਅਤੇ ਬੂਟੇ ਲਾਏ। ਕੈਂਪ ਦਾ ਉਦਘਾਟਨ ਤਰਸੇਮ ਜੇਠੀ ਅਤੇ ਐਡਵੋਕੇਟ ਪਰਮਦੀਪ ਸਿੰਘ ਬੇਦੀ ਨੇ ਕੀਤਾ। ਸ੍ਰੀ ਜੇਠੀ ਨੇ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਆ। ਐਡਵੋਕੇਟ ਬੇਦੀ ਨੇ ਵਿਦਿਆਰਥੀਆਂ ਨੂੰ ਆਪਣੀ ਸੋਚ ਬੁਲੰਦ ਰੱਖਣ ਲਈ ਆਖਿਆ। ਪ੍ਰਿੰਸੀਪਲ ਐਸਐਮਸੀ ਚੇਅਰਮੈਨ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਭਾਈ ਘਨ੍ਹੱਈਆ ਜੀ ਤੋਂ ਸਬਕ ਲੈਣ ਦੀ ਅਪੀਲ ਕੀਤੀ। ਪ੍ਰੋਗਰਾਮ ਅਫ਼ਸਰ ਮੋਹਿਤ ਭੰਡਾਰੀ ਨੇ ਖੁਲਾਸਾ ਕੀਤਾ ਕਿ ਐਨਐਸਐਸ ਯੂਨਿਟ ਵੱਲੋਂ 13 ਲੋੜਵੰਦ ਬੱਚਿਆਂ ਨੂੰ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਪਣਾਇਆ ਗਿਆ ਹੈ। ਇਸ ਮੌਕੇ ਹਰਕੇਸ਼ ਸਿੰਘ ਸਿੱਧੂ, ਸੁਨੀਤਾ ਰਾਣੀ, ਜੀਵਨ ਕੁਮਾਰ, ਕੁਲਦੀਪ ਕੁਮਾਰ ਗੋਇਲ, ਸੰਜੀਵ ਵਰਮਾ, ਰਾਕੇਸ਼ ਕੁਮਾਰ, ਡਾ. ਸੁਰਿੰਦਰ ਬਾਂਸਲ ਅਤੇ ਗੁਰਮੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All