ਬਠਿੰਡਾ ਜ਼ਿਲ੍ਹੇ ਦੀ ਕਾਂਗਰਸ ’ਚ ਸਭ ‘ਅੱਛਾ ਨਹੀਂ’

ਅਵਤਾਰ ਗੋਨਿਆਣਾ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਛੱਡਿਆ; ਹਾਈ ਕਮਾਂਡ ਦੇ ਫੈਸਲੇ ਨਾਲ ਜਤਾਈ ਨਾਰਾਜ਼ਗੀ

ਬਠਿੰਡਾ ਜ਼ਿਲ੍ਹੇ ਦੀ ਕਾਂਗਰਸ ’ਚ ਸਭ ‘ਅੱਛਾ ਨਹੀਂ’

ਅਵਤਾਰ ਸਿੰਘ ਗੋਨਿਆਣਾ ਤੇ ਸਾਥੀ ਪ੍ਰੈਸ ਕਾਨਫਰੰਸ ਕਰਦੇ ਹੋਏ।-ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 14 ਦਸੰਬਰ

ਬੀਤੇ ਦਿਨ ਜ਼ਿਲ੍ਹਾ ਕਾਂਗਰਸ ਬਠਿੰਡਾ ਦੇ ਕਾਰਜਕਾਰੀ ਪ੍ਰਧਾਨ ਥਾਪੇ ਗਏ ਅਵਤਾਰ ਸਿੰਘ ਗੋਨਿਆਣਾ ਨੇ ਨਵੇਂ ਅਹੁਦੇ ਨੂੰ ਨਾ ਕਬੂਲਦਿਆਂ ਆਪਣਾ ਅਸਤੀਫ਼ਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਭੇਜ ਦਿੱਤਾ ਹੈ। ਇਹ ਖੁਲਾਸਾ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਗੋਨਿਆਣਾ ਨੇ ਕੀਤਾ। ਵੱਡੀ ਗਿਣਤੀ ਆਪਣੇ ਸਮਰਥਕਾਂ ਨਾਲ ਮੀਡੀਆ ਸਨਮੁਖ ਹੋਏ ਸ੍ਰੀ ਗੋਨਿਆਣਾ ਨੇ ਨਵੇਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਨਰੂਆਣਾ ਬਾਰੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਅਜਿਹੇ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਿਸ ਦੀ ਕਾਂਗਰਸ ਨੂੰ ਕੋਈ ਦੇਣ ਨਹੀਂ ਤੇ ਕੋਈ ਜਾਣਦਾ ਤੱਕ ਨਹੀਂ। ਉਨ੍ਹਾਂ ਕਿਹਾ ਕਿ ਆਹਲਾ ਲੀਡਰਸ਼ਿਪ ਨੂੰ ਫੈਸਲਾ ਲੈਣ ਸਮੇਂ ਕਿਸੇ ਕਾਬਲ ਬੰਦੇ ਦੀ ਚੋਣ ਕਰਨੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਉਮੀਦ ਸੀ ਕਿ ਲੀਡਰਸ਼ਿਪ ਇਸ ਵਾਰ ਉਨ੍ਹਾਂ (ਸ੍ਰੀ ਗੋਨਿਆਣਾ) ਨੂੰ ਪ੍ਰਧਾਨ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਪ੍ਰਾਇਮਰੀ ਮੈਂਬਰ ਹੋਣ ਨਾਤੇ ਉਹ ਪਹਿਲਾਂ ਵਾਂਗ ਪਾਰਟੀ ਲਈ ਕੰਮ ਕਰਦੇ ਰਹਿਣਗੇ। ਅਵਤਾਰ ਸਿੰਘ ਦੇ ਨਾਲ ਆਏ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਕੁਲਵਿੰਦਰ ਸਿੰਘ ਨਰੂਆਣਾ ਨੂੰ ਹਰਵਿੰਦਰ ਸਿੰਘ ਲਾਡੀ ਦਾ ਰਿਸ਼ਤੇਦਾਰ ਹੋਣ ਦਾ ਫਾਇਦਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਲਾਡੀ ਵੱਲੋਂ ਪਿੰਡ ਨਰੂਆਣਾ ’ਚ ਰੱਖੀ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮੰਚ ਤੋਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਵਾਰ ਹਰਵਿੰਦਰ ਸਿੰਘ ਲਾਡੀ ਨੂੰ ਰਾਖਵੇਂ ਹਲਕਾ ਬਠਿੰਡਾ (ਦਿਹਾਤੀ) ਤੋਂ ਐੱਮਐੱਲਏ ਬਣਾਉਣ। ਹਾਲਾਂਕਿ ਪਾਰਟੀ ਵੱਲੋਂ ਪੂਰੇ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਇਕ ਵੀ ਉਮੀਦਵਾਰ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਪਰ ਸ੍ਰੀ ਸਿੱਧੂ ਦੀ ਅਪੀਲ ਨੇ ਗੁੱਟਬੰਦੀ ਦਾ ਸ਼ਿਕਾਰ ਕਾਂਗਰਸ ’ਚ ਨਵੀਂ ਚਰਚਾ ਦਾ ਮੁੱਢ ਬੰਨ੍ਹ ਦਿੱਤਾ। ਦੱਸ ਦੇਈਏ ਕਿ ਬਠਿੰਡਾ (ਸ਼ਹਿਰੀ) ਤੋਂ ਜਿੱਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹਰਵਿੰਦਰ ਸਿੰਘ ਲਾਡੀ ਦਾ ਆਪਸ ’ਚ ਛੱਤੀ ਦਾ ਅੰਕੜਾ ਹੈ।

ਕਾਂਗਰਸੀਆਂ ਦੇ ਦੋ ਧੜੇ ਆਪਸ ਵਿੱਚ ਭਿੜੇ, 11 ਖ਼ਿਲਾਫ਼ ਕੇਸ ਦਰਜ

ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ) ਜ਼ਿਲ੍ਹਾ ਪੁਲੀਸ ਨੇ ਘਟਨਾ ਤੋਂ 15 ਦਿਨਾਂ ਬਾਅਦ ਕੋਟਕਪੂਰਾ ਦੇ 11 ਕਾਂਗਰਸੀ ਵਰਕਰਾਂ ਖ਼ਿਲਾਫ਼ ਕੁੱਟਮਾਰ ਤੇ ਹੁੱਲੜਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਭਾਈ ਰਾਹੁਲ ਦੇ ਸਮਰਥਕ ਮੰਨੇ ਜਾਂਦੇ ਸੁਤੰਤਰ ਜੋਸ਼ੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਦੌਰਾਨ 29 ਨਵੰਬਰ ਨੂੰ ਪੰਡਾਲ ਦੇ ਆਸ-ਪਾਸ ਬੈਨਰ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕਥਿਤ ਤੌਰ ’ਤੇ ਕੁਝ ਕਾਂਗਰਸੀ ਆਗੂਆਂ ਨੇ ਰੋਕ ਦਿੱਤਾ। ਸੁਤੰਤਰ ਜੋਸ਼ੀ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਕਾਂਗਰਸੀ ਆਗੂ ਕੁੱਕੀ ਚੋਪੜਾ, ਬਿੱਲਾ ਚੋਪੜਾ, ਸੁਖਬੀਰ, ਰਿੰਕੂ ਖੋਸਲਾ, ਮਨੀਸ਼ ਖੋਸਲਾ, ਸੋਨੂੰ, ਵਿਨੇ ਤੇ ਹਰਸ਼ ਚੋਪੜਾ ਨੇ ਕਥਿਤ ਤੌਰ ’ਤੇ ਸਿਆਸੀ ਰੰਜਿਸ਼ ਰੱਖਦਿਆਂ ਉਸ ਦੀ ਕੁੱਟਮਾਰ ਕੀਤੀ। ਸੁਤੰਤਰ ਜੋਸ਼ੀ ਅਨੁਸਾਰ ਹਮਲਾਵਰਾਂ ਨੇ ਉਸ ਦੇ ਭਤੀਜੇ ਨੂੰ ਵੀ ਕੁੱਟਿਆ। ਪੁਲੀਸ ਨੇ ਇਸ ਮਾਮਲੇ ’ਚ ਇਨ੍ਹਾਂ ਕਾਂਗਰਸੀ ਆਗੂਆਂ ਖਿਲਾਫ਼ ਆਈਪੀਸੀ ਦੀ ਧਾਰਾ 325,323,148,149 ਤਹਿਤ ਪਰਚਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਥਾਣੇਦਾਰ ਸੁਰਿੰਦਰਜੀਤ ਸਿੰਘ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹਾਲ ਦੀ ਘੜੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਕੁੱਕੀ ਚੋਪੜਾ ਗਰੁੱਪ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨਾਲ ਸਬੰਧਤ ਹੈ ਜਦੋਂਕਿ ਸੁਤੰਤਰ ਜੋਸ਼ੀ ਭਾਈ ਰਾਹੁਲ ਸਿੱਧੂ ਦੇ ਖੇਮੇ ਵਿੱਚ ਹੈ ਤੇ ਕਾਂਗਰਸ ਦੇ ਇਨ੍ਹਾਂ ਦੋਹਾਂ ਧੜਿਆਂ ਵਿੱਚ ਪਿਛਲੇ ਲੰਬੇ ਸਮੇਂ ਤਕਰਾਰ ਚੱਲ ਰਿਹਾ ਹੈ। ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਸਮੇਂ ਵੀ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ ਸੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਮੁੱਖ ਖ਼ਬਰਾਂ

ਸਿੱਧੂ ਨੂੰ ਇਕ ਸਾਲ ਦੀ ਕੈਦ

ਸਿੱਧੂ ਨੂੰ ਇਕ ਸਾਲ ਦੀ ਕੈਦ

ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਦੀ ਨਜ਼ਰਸਾਨੀ ਪਟੀਸ਼ਨ ’ਤੇ ਸੁਣਾਇਆ ਫ਼ੈਸ...

ਜਾਖੜ ਭਾਜਪਾ ’ਚ ਸ਼ਾਮਲ

ਜਾਖੜ ਭਾਜਪਾ ’ਚ ਸ਼ਾਮਲ

* ‘ਕਾਂਗਰਸ ਨੇ ਪੰਜਾਬ ਨੂੰ ਜਾਤ-ਧਰਮ ਦੇ ਨਾਂ ’ਤੇ ਵੰਡਿਆ’ * ਪੰਜਾਬ ਦੀ ...

ਭਗਵੰਤ ਮਾਨ ਨੇ ਸ਼ਾਹ ਨਾਲ ਕਿਸਾਨੀ ਤੇ ਸੁਰੱਖਿਆ ਮੁੱਦੇ ਵਿਚਾਰੇ

ਭਗਵੰਤ ਮਾਨ ਨੇ ਸ਼ਾਹ ਨਾਲ ਕਿਸਾਨੀ ਤੇ ਸੁਰੱਖਿਆ ਮੁੱਦੇ ਵਿਚਾਰੇ

ਕਣਕ ਦਾ ਝਾੜ ਘਟਣ ਕਾਰਨ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਅਤੇ ਬਾਸਮਤੀ ...

ਸ਼ਹਿਰ

View All