DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਲਤਾਨੀਆਂ ਪੁਲ ਤਿਆਰ ਹੋਣ ਬਾਵਜੂਦ ਵਿਵਾਦਾਂ ’ਚ, ਲੋਕਾਂ ਵੱਲੋਂ ਆਪਣੇ ਪੱਧਰ ’ਤੇ ਉਦਘਾਟਨ

ਬਠਿੰਡਾ ਦਾ ਮਲਤਾਨੀਆਂ ਪੁਲ ਤਿਆਰ ਹੋਣ ਦੇ ਬਾਵਜੂਦ ਸਿਆਸੀ ਖਿੱਚੋਤਾਣ ਕਾਰਨ ਵਿਵਾਦਾਂ ’ਚ ਘਿਰ ਗਿਆ ਹੈ। ਲੋਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਨੂੰ ਦੇਖਦਿਆਂ ਪੁਲ ਦੀ ਟੈਸਟਿੰਗ ਦੇ ਨਾਂ ’ਤੇ ਇਸਨੂੰ ਅਸਥਾਈ ਤੌਰ ’ਤੇ ਆਮ ਲੋਕਾਂ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ...

  • fb
  • twitter
  • whatsapp
  • whatsapp
Advertisement

ਬਠਿੰਡਾ ਦਾ ਮਲਤਾਨੀਆਂ ਪੁਲ ਤਿਆਰ ਹੋਣ ਦੇ ਬਾਵਜੂਦ ਸਿਆਸੀ ਖਿੱਚੋਤਾਣ ਕਾਰਨ ਵਿਵਾਦਾਂ ’ਚ ਘਿਰ ਗਿਆ ਹੈ। ਲੋਕਾਂ ਦੀਆਂ ਰੋਜ਼ਾਨਾ ਮੁਸ਼ਕਲਾਂ ਨੂੰ ਦੇਖਦਿਆਂ ਪੁਲ ਦੀ ਟੈਸਟਿੰਗ ਦੇ ਨਾਂ ’ਤੇ ਇਸਨੂੰ ਅਸਥਾਈ ਤੌਰ ’ਤੇ ਆਮ ਲੋਕਾਂ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਪੁਲ ਸਮੇਂ ਸਿਰ ਤਿਆਰ ਹੋਣ ਦੇ ਬਾਵਜੂਦ ਸਿਆਸੀ ਕਾਰਨਾਂ ਕਰਕੇ ਇਸਦਾ ਉਦਘਾਟਨ ਟਾਲਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮੁਹੱਲਾ ਨਿਵਾਸੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪੁਲ ’ਤੇ ਲੱਗੇ ਵੱਡੇ ਪੱਥਰ ਹਟਾ ਕੇ ਆਪਣੇ ਪੱਧਰ ’ਤੇ ਹੀ ਪੁਲ ਖੋਲ੍ਹ ਦਿੱਤਾ। ਦੂਜੇ ਪਾਸੇ, ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਮੇਅਰ ਪਦਮਜੀਤ ਮਹਿਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੁਲ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕਰਵਾਉਣ ਦੇ ਇੱਛੁਕ ਸਨ।

Advertisement

ਕੌਂਸਲਰ ਸੁਖਰਾਜ ਸਿੰਘ ਔਲਖ ਅਤੇ ਸਾਬਕਾ ਚੇਅਰਮੈਨ ਮੋਹਨ ਲਾਲ ਤੂੰਬਾ ਨੇ ਕਿਹਾ ਕਿ ਪੁਲ ਬੰਦ ਰਹਿਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਕੂਲਾਂ, ਡਿਊਟੀਆਂ ਅਤੇ ਰੋਜ਼ਾਨਾ ਕੰਮਕਾਜ ਲਈ ਲੋਕਾਂ ਨੂੰ ਕਈ ਕਿਲੋਮੀਟਰ ਵਾਧੂ ਚੱਕਰ ਲਗਾਉਣੇ ਪੈਂਦੇ ਸਨ।

Advertisement

ਇਸ ਸਬੰਧੀ ਵਿਭਾਗ ਦੇ ਤਤਕਾਲੀ ਇੰਜੀਨੀਅਰ ਟੇਕ ਸਿੰਘ ਖਾਲਸਾ ਨੇ ਕਿਹਾ ਕਿ ਪੁਲ ’ਤੇ ਫੁੱਟਪਾਥ ਅਤੇ ਪੌੜੀਆਂ ਹਟਾ ਦਿੱਤੀਆਂ ਗਈਆਂ ਹਨ, ਜੋ ਆਮ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਚਿੰਤਾ ਜਤਾਈ ਕਿ ਇਸ ਨਾਲ ਸਿਰਕੀ ਬਜ਼ਾਰ ਦੇ ਵਸਨੀਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Advertisement
×