ਪੱਤਰ ਪ੍ਰੇਰਕ
ਬਠਿੰਡਾ, 11 ਜੁਲਾਈ
ਬਠਿੰਡਾ ਦੇ ਵਿਦਿਆਰਥੀ ਮ੍ਰਿਨਾਲ ਗਰਗ ਨੇ ਜੇਈਈ ਮੇਨ 2022 ਸੈਸ਼ਨ ਵਿੱਚੋਂ ਆਲ ਇੰਡੀਆ ਵਿੱਚੋਂ ਟੌਪ ਰੈਂਕ ਪ੍ਰਾਪਤ ਕਰ ਕੇ ਸ਼ਹਿਰ ਦਾ ਨਾਂ ਉੱਚਾ ਕੀਤਾ ਹੈ। ਅੱਜ ਸਵੇਰੇ ਜੇਈਈ ਮੇਨ ਦੀ ਪ੍ਰੀਖਿਆ ਦੇ ਆਏ ਨਤੀਜੇ ਵਿੱਚ ਮਿ੍ਣਾਲ ਗਰਗ ਨੇ 300/300 ਨੰਬਰ ਪ੍ਰਾਪਤ ਕੀਤੇ ਤਾਂ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਮਿ੍ਰਨਾਲ ਆਈਆਈਟੀ ਪ੍ਰੀਖਿਆ (ਜੇਈਈ) ਮੇਨ ਵਿੱਚੋਂ ਆਲ ਇੰਡੀਆ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਵਿਦਿਆਰਥੀ ਹੈ ਜਿਸ ਕਾਰਨ ਪੂਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਮਿ੍ਰਨਾਲ ਗਰਗ ਦੇ ਪਿਤਾ ਮੈਡੀਸਨ ਵਿੱਚ ਸਰਜੀਕਲ ਦਾ ਬਿਜ਼ਨਸ ਕਰਦੇ ਹਨ ਜਦੋਂਕਿ ਉਨ੍ਹਾਂ ਦੀ ਮਾਤਾ ਰੇਨੂ ਬਾਲਾ ਗਰਗ ਘਰੇਲੂ ਗ੍ਰਹਿਣੀ ਹੈ। ਚਰਨਜੀਤ ਗਰਗ ਨੇ ਦੱਸਿਆ ਹੈ ਕਿ ਮਿ੍ਰਨਾਲ ਸ਼ੁਰੂ ਵਿਚ ਹੁਸ਼ਿਆਰ ਸੀ ਤੇ ਉਸ ਨੇ ਦਸਵੀਂ ਦੀ ਪ੍ਰੀਖਿਆ ਬਠਿੰਡਾ ਦੇ ਸੇਂਟ ਜੋਸਫ ਵਿਚੋਂ 97 ਪ੍ਰਤੀਸ਼ਤ ਅੰਕ ਪ੍ਰਾਪਤ ਸਕੂਲ ਦਾ ਟਾਪਰ ਵਿਦਿਆਰਥੀ ਰਿਹਾ ਸੀ। ਮਿਣਾਲ ਨੈ ਆਈਆਈਟੀ ਲਈ ਕੋਚਿੰਗ ਸ੍ਰੀ ਚੇਤੰਨਿਆ ਕੋਚਿੰਗ ਸੈਂਟਰ ਚੰਡੀਗੜ੍ਹ ਤੋਂ ਕੀਤੀ। ਇੱਥੇ ਦੱਸਣਯੋਗ ਹੈ ਕਿ ਮਿ੍ਰਨਾਲ ਨੂੰ ਪੜ੍ਹਾਈ ਵਿੱਚ ਮਿਹਨਤ ਕਰਨ ਦੀ ਚੇਟਕ ਆਪਣੇ ਵੱਡੇ ਭਰਾ ਬਰਤੇਸ਼ ਗਰਗ ਤੋਂ ਲੱਗੀ ਜੋ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜੋਧਪੁਰ ਵਿਚ ਐਮਬੀਬੀਐਸ ਫਾਈਨਲ ਦਾ ਵਿਦਿਆਰਥੀ ਹੈ।