DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

LPG Crisis: ਰਾਤ ਨੂੰ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ: ਏਜੰਸੀ ਮਾਲਕ ਤੇ ਡਰਾਈਵਰ ਵਿਰੁੱਧ ਕੇਸ ਦਰਜ, ਗੱਡੀਆਂ ਜ਼ਬਤ 

LPG Crisis: 48 ਭਰੇ ਤੇ 5 ਖਾਲੀ ਗੈਸ ਸਿੰਲਡਰਾਂ ਸਮੇਤ ਦੋ ਵਾਹਨ ਪੁਲੀਸ ਨੇ ਕਬਜ਼ੇ ’ਚ ਲਏ

  • fb
  • twitter
  • whatsapp
  • whatsapp
Advertisement

ਪਿਛਲੇ ਦੋ ਮਹੀਨਿਆਂ ਤੋਂ ਵਿਦਾਦਾਂ ’ਚ ਰਹੀ ਸੰਗਤ ਮੰਡੀ ਦੀ ਗੈਸ ਏਜੰਸੀ ਵੱਲੋਂ ਰਾਤ ਦੇ ਹਨੇਰੇ ’ਚ ਸ਼ੱਕੀ ਹਾਲਤਾਂ ਵਿਚ ਗੈਸ ਦੀ ਕਾਲਾਬਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਇੰਡੇਨ ਗੈਸ ਸਰਵਿਸ ਏਜੰਸੀ ਸੰਗਤ ਮੰਡੀ ਦੀ ਗੱਡੀ ਮੰਡੀ ਵਾਸੀਆਂ ਵੱਲੋਂ ਘੇਰ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ, ਜੋ ਮੰਡੀ ਵਾਸੀਆਂ ਅਨੁਸਾਰ ਗੈਸ ਦੀ ਕਾਲਾਬਜਾਰੀ ਤਹਿਤ ਕਿਸੇ ਦੁਕਾਨਦਾਰ ਨੂੰ ਸਿਲੰਡਰਾਂ ਦੀ ਸਪਲਾਈ ਕਰਨ ਪੁੱਜੀ ਸੀ।

ਉਨ੍ਹਾਂ ਦੱਸਿਆ ਕਿ ਗੈਸ ਏਜੰਸੀ ਦੀ ਗੱਡੀ ਮਹਿੰਦਰਾ ਬਲੈਰੋ ਨੰਬਰ ਪੀ.ਬੀ.02 ਬੀ.ਐਮ. 9482 ਵਿੱਚ 46 ਭਰੇ ਅਤੇ 5 ਖਾਲੀ ਸਿਲੰਡਰ ਪਾਏ ਗਏ, ਇਸ ਤੋਂ ਇਲਾਵਾ ਉਥੇ ਨੇੜੇ ਹੀ ਖੜ੍ਹੀ ਇਕ ਨਿੱਜੀ ਆਲਟੋ ਕਾਰ ਨੰਬਰ ਪੀ.ਬੀ.03 ਬੀ.ਪੀ. 2941 ਵਿੱਚ ਰੱਖੇ 2 ਭਰੇ ਹੋਏ ਸਿਲੰਡਰਾਂ ਸਮੇਤ ਪੁਲੀਸ ਵੱਲੋਂ ਦੋਵੇਂ ਵਾਹਨ ਜ਼ਬਤ ਕਰਕੇ ਏਜੰਸੀ ਦੇ ਮਾਲਕਾਂ ਅਤੇ ਪ੍ਰਬੰਧਕਾਂ ਵਿਰੁੱਧ ਜ਼ਰੂਰੀ ਵਸਤਾਂ ਦੀ ਕਾਲਾਬਜਾਰੀ ਤਹਿਤ ਪਰਚਾ ਦਰਜ਼ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਗਤ ਮੰਡੀ ਵਿਖੇ ਗੈਸ ਸਿਲੰਡਰਾਂ ਦੀ ਕਾਲਾਬਾਜਾਰੀ ਲਈ ਸੁਰਖ਼ੀਆਂ ’ਚ ਰਹੇ ਇਕ ਦੁਕਾਨਦਾਰ ਕੋਲ ਜਦੋਂ ਰਾਤ 9 ਵਜੇ ਸਥਾਨਕ ਗੈਸ ਏਜੰਸੀ ਦੀ ਗੱਡੀ ਸ਼ੱਕੀ ਹਾਲਤਾਂ ’ਚ ਸਿਲੰਡਰ ਦੇਣ ਪੁੱਜੀ ਤਾਂ ਮੰਡੀ ਦੇ ਦੁਕਾਨਦਾਰਾਂ ਦੇ ਪੁੱਛ ਪੜਤਾਲ ਕਰਨ ’ਤੇ ਉਨ੍ਹਾਂ ਕੋਲ ਕੋਈ ਵੀ ਡਿਲਵਰੀ ਸਲਿਪ ਜਾਂ ਹੋਰ ਦਸਤਾਵੇਜ ਨਾ ਹੋਣ ਕਾਰਨ ਕਰਮਚਾਰੀ ਗੱਡੀ ਛੱਡ ਕੇ ਭੱਜ ਗਏ। ਸਿਲੰਡਰਾਂ ਦੀ ਗੱਡੀ ਘੇਰਨ ਦੀ ਖ਼ਬਰ ਮਿਲਦੇ ਹੀ ਮੰਡੀ ਦੇ ਵੱਡੀ ਗਿਣਤੀ ਲੋਕ ਉਥੇ ਇੱਕਤਰ ਹੋ ਗਏ ਅਤੇ ਧਰਨਾ ਲਗਾ ਕੇ ਗੈਸ ਏਜੰਸੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਸਰਾਂ ਡੀ.ਐੱਸ.ਪੀ. ਬਠਿੰਡਾ ਦਿਹਾਤੀ ਵੀ ਪੁਲੀਸ ਪਾਰਟੀ ਸਮੇਤ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਉਥੇ ਪੁੱਜ ਗਏ। ਦੋ ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਰਾਤ ਸਾਢੇ 11 ਵਜੇ ਪੁਲੀਸ ਦੋਵੇਂ ਗੱਡੀਆਂ ਕਬਜ਼ੇ ’ਚ ਲੈ ਕੇ ਥਾਣੇ ਲੈ ਗਈ। ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਵੇਰੇ 9 ਵਜੇ ਸਬੰਧਿਤ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ਼ਨਿਚਰਵਾਰ ਦੁਪਹਿਰ 12 ਵਜੇ ਤੱਕ ਪੁਲੀਸ ਕਾਰਵਾਈ ਨਾ ਕੀਤੇ ਜਾਣ ’ਤੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਟਰੇਡ ਵਿੰਗ ਚੇਅਰਮੈਨ ਨਰੇਸ਼ ਕੁਮਾਰ ਗੋਇਲ ਵੱਲੋਂ ਇੰਡੇਨ ਕੰਪਨੀ ਦੇ ਸੇਲਜ਼ ਅਫ਼ਸਰ ਸਮੀਰ ਤਿਵਾੜੀ ਨਾਲ ਗੱਲ ਕੀਤੀ ਅਤੇ ਕਾਲਾਬਜ਼ਾਰੀ ਬਾਰੇ ਦੱਸਿਆ ਪਰ ਦੂਜੇ ਪਾਸੇ ਅਧਿਕਾਰੀ ਵੱਲੋਂ, ‘‘ਕੀ ਹੋ ਗਿਆ ਜੇ 10-20 ਸਿੰਲਡਰ ਇੱਧਰ-ਉਧਰ ਹੋ ਗਏ’’ ਦਾ ਜਵਾਬ ਮਿਲਿਆ।
ਚੇਅਰਮੈਨ ਨਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਸੇਲਜ਼ ਅਫ਼ਸਰ ਸਮੀਰ ਤਿਵਾੜੀ ਵੱਲੋਂ ਸੰਗਤ ਮੰਡੀ ਦੇ ਦੁਕਾਨਦਾਰਾਂ ਅਤੇ ਉਨ੍ਹਾਂ ਦੀ ਪਾਰਟੀ ਵਿਰੁੱਧ ਮਾੜੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ, ਜਿਸ ਤੋਂ ਰੋਸ ’ਚ ਆਏ ਦੁਕਾਨਦਾਰਾਂ ਨੇ ਸੰਗਤ ਮੰਡੀ ਦੇ ਬਜਾਰ ਬੰਦ ਕਰਕੇ ਸਥਾਨਕ ਬੱਸ ਅੱਡੇ ’ਤੇ ਧਰਨਾ ਲਗਾ ਦਿੱਤਾ ਅਤੇ ਕੰਪਨੀ ਦੇ ਅਫ਼ਸਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਉਕਤ ਅਫ਼ਸਰ ਦੇ ਮਾੜੇ ਵਤੀਰੇ ਵਿਰੁੱਧ ਉਹ ਮੁੱਖ ਮੰਤਰੀ, ਅਤੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਕਾਰਵਾਈ ਦੀ ਮੰਗ ਕਰਕੇ ਮਾਨਯੋਗ ਅਦਾਲਤ ਵਿਖੇ ਵੀ ਮਾਨਹਾਨੀ ਦਾ ਕੇਸ ਪਾਉਣਗੇ। ਧਰਨਾਕਾਰੀਆਂ ਨੂੰ ਖੁਰਾਕ ਤੇ ਸਪਲਾਈ ਵਿਭਾਗ ਦੇ ਬਲਾਕ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਗੈਸ ਏਜੰਸੀ ਦੀ ਜਾਂਚ ਦੌਰਾਨ ਰਿਕਾਰਡ ਵਿੱਚ ਮਿਲੀਆਂ ਵੱਡੀਆਂ ਖਾਮੀਆਂ ਬਾਰੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਕਾਰਵਾਈ ਲਈ ਰਿਪੋਰਟ ਭੇਜੀ ਗਈ ਹੈ।
ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੈਸ ਏਜੰਸੀ ਦੀ ਮਾਲਕ ਅੰਜੂ ਬਾਲਾ ਚੌਧਰੀ ਅਤੇ ਡਰਾਇਵਰ ਨਿਰਮਲ ਸਿੰਘ ਪੁੱਤਰ ਜਸਪਾਲ ਸਿੰਘ ਵਿਰੁੱਧ ਅਧੀਨ ਧਾਰਾ 7 ਈ. ਸੀ. ਜ਼ਰੂਰੀ ਵਸਤਾਂ ਦੀ ਕਾਲਾਬਜਾਰੀ ਅਤੇ ਬੀ.ਐਨ.ਐਸ. 2023 ਦੀ ਧਾਰਾ 61(2) ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਬਾਅਦ ਸੰਗਤ ਮੰਡੀ ਵਾਸੀਆਂ ਵੱਲੋਂ ਧਰਨਾ ਸਮਾਪਤ ਕਰਕੇ ਦੁਕਾਨਾ ਖੋਲ੍ਹੀਆਂ ਗਈਆਂ। ਇਸ ਮੌਕੇ ਚੇਅਰਮੈਨ ਨਰੇਸ਼ ਕੁਮਾਰ ਗੋਇਲ ‘ਆਪ’ ਆਗੂ ਗੁਰਜੀਤ ਸਿੰਘ ਖਾਲਸਾ, ਬਹਾਦਰ ਸਿੰਘ ਫੁੱਲੋ ਮਿੱਠੀ, ਸੁਰਿੰਦਰ ਕੁਮਾਰ ਸਿੰਗਲਾ, ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਚਿਮਨ ਲਾਲ ਬਾਂਸਲ, ਮਨੀਸ਼ ਕੁਮਾਰ ਟਿੰਕੂ, ਭਾਜਪਾ ਆਗੂ ਸੁਰਿੰਦਰ ਕੁਮਾਰ ਛਿੰਦੀ, ਰੋਹਿਤ ਕੁਮਾਰ ਗੋਗੀ, ਰਾਹੁਲ ਗੋਇਲ, ਰਾਜਿੰਦਰ ਕੁਮਾਰ, ਪਵਨ ਕੁਮਾਰ, ਰੋਹਿਤ ਕੁਮਾਰ ਗੋਗੀ, ਰਾਹੁਲ ਗੋਇਲ, ਡਾ. ਗੁਰਮੇਲ ਕਾਲੜਾ, ਡਾ. ਜੋਗਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਬਲਵੀਰ ਬੀਰਾ, ਪ੍ਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।

ਫੋਟੋ 01ਕੈਪਸ਼ਨ- ਗੈਸ ਏਜੰਸੀ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਧਰਨਾਕਾਰੀ

Advertisement

Advertisement
Advertisement
×