ਦਿੱਲੀ ਹਿੰਸਾ ਵਿੱਚ ਪੁਲੀਸ ਨੂੰ ਲੋੜੀਂਦਾ ਲੱਖਾ ਸਿਧਾਣਾ ਮਹਿਰਾਜ ਕਿਸਾਨ ਰੈਲੀ ਵਿੱਚ ਪੁੱਜਿਆ

ਸੁਖਮੀਤ ਭਸੀਨ
ਬਠਿੰਡਾ, 23 ਫਰਵਰੀ

26 ਜਨਵਰੀ ਦੀ ਦਿੱਲੀ ਹਿੰਸਾ ਵਿੱਚ ਲੋੜੀਂਦੇ ਗੈਂਗਸਟਰ ਤੋਂ ਸਿਆਸਤ ਵਿੱਚ ਪੈਰ ਧਰਨ ਵਾਲੇ ਲੱਖਾ ਸਿਧਾਣਾ ਨੇ ਅੱਜ ਮਹਿਰਾਜ ਵਿੱਚ ਸੱਦੀ ਕਿਸਾਨ ਰੈਲੀ ਵਿੱਚ ਹਾਜ਼ਰੀ ਭਰੀ ਤੇ ਸੰਬੋਧਨ ਵੀ ਕੀਤਾ। ਉਸ ਨੇ ਕਈ ਦਿਨ ਪਹਿਲਾਂ ਹੀ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਸੀ। ਦਿੱਲੀ ਪੁਲੀਸ ਨੇ ਉਸ ’ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਉਹ ਸਟੇਜ ’ਤੇ ਬੈਠਿਆ ਤੇ ਸਟੇਜ ਪ੍ਰਬੰਧਕਾਂ ਨੇ ਪੁਲੀਸ ਨੂੰ ਚੁਣੌਤੀ ਦਿੱਤੀ ਕਿ ਜੇ ਹਿੰਮਤ ਹੈ ਤਾਂ ਸਿਧਾਣਾ ਨੂੰ ਗ੍ਰਿਫਤਾਰ ਕਰ ਕਰੇ ਦਿਖਾਏ। ਇਸ ਤੋਂ ਪਹਿਲਾਂ ਕਿਸਾਨ ਦਿੱਲੀ ਹਿੰਸਾ ਵਿੱਚ ਮਾਰੇ ਗਏ ਨਵਰੀਤ ਸਿੰਘ ਦੇ ਦਾਦਾ ਅਤੇ ਬਹਿਬਲ ਕਲਾਂ ਗੋਲੀਬਾਰੀ ਵਿੱਚ ਮਾਰੇ ਗਏ ਹਰਭਗਵਾਨ ਸਿੰਘ ਦੇ ਰਿਸ਼ਤੇਦਾਰ ਵੀ ਰੈਲੀ ਵਿੱਚ ਪਹੁੰਚੇ। ਰੈਲੀ ਵਿੱਚ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਾਵਾ ਅਤੇ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਪੁੱਤ ਯੁੱਧਵੀਰ ਮਾਣਕ ਵੀ ਮੌਜੂਦ ਸੀ।

ਲੱਖਾ ਸਿਧਾਣਾ ਰੈਲੀ ’ਚੋਂ ਮੋਟਰਸਾਈਕਲ ’ਤੇ ਫ਼ਰਾਰ ਹੁੰਦਾ ਹੋਇਆ।-ਫੋਟੋ: ਪਵਨ ਸ਼ਰਮਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All