ਜੱਜ ਦੀ ਨਿਯੁਕਤੀ ਨਾ ਹੋਣ ਕਾਰਨ ਲੇਬਰ ਕੋਰਟ ਨੂੰ ਲੱਗਿਆ ਜਿੰਦਰਾ

ਜੱਜ ਦੀ ਨਿਯੁਕਤੀ ਨਾ ਹੋਣ ਕਾਰਨ ਲੇਬਰ ਕੋਰਟ ਨੂੰ ਲੱਗਿਆ ਜਿੰਦਰਾ

ਮਨੋਜ ਸ਼ਰਮਾ

ਬਠਿੰਡਾ, 18 ਜਨਵਰੀ

ਬਠਿੰਡਾ ਦੀ ਲੇਬਰ ਕੋਰਟ ਵਿਚ ਬੀਤੇ ਵਰ੍ਹੇ ਤੋਂ ਤਾਲਾ ਕੋਰਟ ਦੇ ਦਰਵਾਜ਼ੇ ਦਾ ਸ਼ਿੰਗਾਰ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਵਰ੍ਹੇ ਜਨਵਰੀ ਮਹੀਨੇ ਵਿਚ ਐਡੀਸ਼ਨਲ ਸੈਸ਼ਨ ਜੱਜ ਸੇਵਾ ਮੁਕਤ ਹੋ ਗਏ ਸਨ। ਲੇਬਰ ਕੋਰਟ ਦੇ ਰੀਡਰ ਨੇ ਦੱਸਿਆ ਕਿ ਜਨਵਰੀ 2020 ਤੋਂ ਬਾਅਦ ਕਿਸੇ ਵੀ ਜੱਜ ਦੀ ਨਿਯੁਕਤ ਨਾ ਹੋਣ ਕਾਰਨ ਇੱਕ ਸਾਲ ਤੋਂ 900 ਦੇ ਕਰੀਬ ਪੈਂਡਿੰਗ ਪਏ ਕੇਸਾਂ ਦੀ ਫਾਈਲ ਦੇ ਢੇਰ ਲੱਗ ਗਏ ਹਨ ਅਤੇ ਨਾ ਹੀ ਕੋਈ ਨਵਾਂ ਕੇਸ ਦਾਇਰ ਹੋਇਆ। ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੇ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ, ਮੋਗਾ, ਫ਼ਰੀਦਕੋਟ , ਫਾਜ਼ਿਲਕਾ, ਫ਼ਿਰੋਜ਼ਪੁਰ ਆਦਿ 7 ਜ਼ਿਲ੍ਹਿਆਂ ਦੇ ਮੁਕੱਦਮੇ ਦਾਇਰ ਕਰਨ ਵਾਲੇ ਲੋਕਾਂ ਨੂੰ ਇਨਸਾਫ਼ ਦੀ ਉਮੀਦ ਲੰਮੀ ਹੋ ਰਹੀ ਹੈ। ਇਸ ਬਾਰੇ ਲੇਬਰ ਕੋਰਟ ਦੇ ਕੇਸਾਂ ਵਿਚ ਕੰਸਲਟੈਂਟ ਵਜੋਂ ਸੇਵਾ ਨਿਭਾਅ ਰਹੇ ਸ਼ਾਮ ਲਾਲ ਅਤੇ ਲੇਬਰ ਕੋਰਟ ਦੇ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਬਠਿੰਡਾ ਲੇਬਰ ਨਾਲ ਸਬੰਧਿਤ ਕੋਰਟ ਵਿਚ ਜੱਜ ਤਾਇਨਾਤ ਕੀਤਾ ਜਾਵੇ ਤਾਂ ਜੋ ਮਸਲੇ ਹੱਲ ਹੋ ਸਕਣ। ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ ਨਿਵਾਸਨ ਨੇ ਦੱਸਿਆ ਕਿ ਜਲਦੀ ਹੀ ਲੇਬਰ ਕੋਰਟ ਬਾਰੇ ਸਬੰਧਿਤ ਅਥਾਰਿਟੀ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All