ਮਾਲਵੇ ’ਚ ਮੀਂਹ ਤੇ ਹਨੇਰੀ ਕਾਰਨ ਫ਼ਸਲਾਂ ਵਿਛੀਆਂ : The Tribune India

ਮਾਲਵੇ ’ਚ ਮੀਂਹ ਤੇ ਹਨੇਰੀ ਕਾਰਨ ਫ਼ਸਲਾਂ ਵਿਛੀਆਂ

ਕਣਕ ਦੇ ਝਾੜ ’ਤੇ ਅਸਰ ਪੈਣ ਦਾ ਖ਼ਦਸ਼ਾ; ਕਿਸਾਨਾਂ ਵੱਲੋਂ ਸਰਕਾਰ ਨੂੰ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਅਪੀਲ

ਮਾਲਵੇ ’ਚ ਮੀਂਹ ਤੇ ਹਨੇਰੀ ਕਾਰਨ ਫ਼ਸਲਾਂ ਵਿਛੀਆਂ

ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੀਂਹ ਤੇ ਹਨੇਰੀ ਕਾਰਨ ਖੇਤਾਂ ’ਚ ਵਿਛੀ ਕਣਕ ਦੀ ਫ਼ਸਲ। -ਫੋਟੋ: ਸ਼ਗਨ ਕਟਾਰੀਆ

ਸ਼ਗਨ ਕਟਾਰੀਆ

ਬਠਿੰਡਾ, 17 ਮਾਰਚ

ਲੰਘੀ ਰਾਤ ਮਾਲਵੇ ’ਚ ਕੁਦਰਤ ਦੇ ਕਹਿਰ ਨੇ ਫ਼ਸਲਾਂ ਨੂੰ ਮਧੋਲ ਸੁੱਟਿਆ। ਕਣਕ ਅਤੇ ਸਰ੍ਹੋਂ ਦੀ ਪੱਕਣ ’ਤੇ ਆਈ ਫ਼ਸਲ ਨੂੰ ਤੇਜ਼ ਹਵਾਵਾਂ ਅਤੇ ਮੀਂਹ ਨੇ ਝੰਬ ਦਿੱਤੀ ਹੈ। ਬਹੁਤੇ ਖੇਤਾਂ ’ਚ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ। ਜਿਨ੍ਹਾਂ ਖੇਤਾਂ ’ਚ ਪਾਣੀ ਤਾਜ਼ਾ ਲੱਗਾ ਸੀ, ਉਥੇ ਨੁਕਸਾਨ ਜ਼ਿਆਦਾ ਹੋਇਆ ਹੈ।

ਮੌਸਮ ਦਾ ਮਿਜ਼ਾਜ ਵਿਗੜਨ ਕਰਕੇ ਅੰਨਦਾਤਿਆਂ ਦੀਆਂ ਸੱਧਰਾਂ ਮੁਰਝਾ ਗਈਆਂ ਹਨ। ਅਜੇ ਵੀ ਸਬਰ ਦੇ ਪੱਲੇ ਨਾਲ ਬੱਝੇ ਕਿਸਾਨਾਂ ਦਾ ਕਹਿਣਾ ਹੈ ਕਿ ਵੱਡੇ ਨੁਕਸਾਨ ਤੋਂ ਬਚਾਅ ਹੀ ਰਿਹਾ ਪਰ ਅਗਾਂਹ ਕੁਦਰਤ ਮਿਹਰ ਹੀ ਰੱਖੇ ਤਾਂ ਠੀਕ ਹੈ। ਉਨ੍ਹਾਂ ਦੱਸਿਆ ਕਿ ਕਣਕ ਵਿਛਣ ਨਾਲ ਕੰਬਾਈਨ ਨਾਲ ਕਣਕ ਦੀ ਵਾਢੀ ’ਚ ਦਿੱਕਤ ਆ ਸਕਦੀ ਹੈ। ਮੌਸਮੀ ਕਰੋਪੀ ਨੇ ਠੇਕੇ ’ਤੇ ਜ਼ਮੀਨਾਂ ਲੈ ਕੇ ਕਾਸ਼ਤ ਕਰਨ ਵਾਲਿਆਂ ਨੂੰ ਜ਼ਿਆਦਾ ਸਦਮਾ ਦਿੱਤਾ ਹੈ। ਉਨ੍ਹਾਂ ਨੂੰ ਠੇਕੇ ਦੀ ਰਕਮ ਪੂਰੀ ਹੋਣ ਦੀ ਚਿੰਤਾ ਸਤਾ ਰਹੀ ਹੈ। ਇਸ ਦੌਰਾਨ ਕਈ ਕਿਸਾਨ ਸੰਗਠਨਾਂ ਨੇ ਸਰਕਾਰ ਤੋਂ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਕਿਸਾਨੀ ਪਹਿਲਾਂ ਤੋਂ ਹੀ ਆਰਥਿਕ ਮੰਦੀ ਦੀ ਮਾਰ ਹੇਠਾਂ ਹੈ, ਇਸ ਲਈ ਸਰਕਾਰ ਕਿਸਾਨਾਂ ਦੀ ਮਾਇਕ ਮੱਦਦ ਕਰੇ। ਠੇਕੇ ’ਤੇ ਭੋਂਇ ਲੈਣ ਵਾਲਿਆਂ ਦੀ ਮੰਗ ਹੈ ਕਿ ਸਰਕਾਰ ਜ਼ਮੀਨ ਮਾਲਕ ਨੂੰ ਮੁਆਵਜ਼ਾ ਦੇਣ ਦੀ ਥਾਂ ਉਨ੍ਹਾਂ ਨੂੰ ਸਿੱਧੀ ਅਦਾਇਗੀ ਕਰੇ ਕਿਉਂਕਿ ਇਹ ਉਨ੍ਹਾਂ ਦਾ ਹੀ ਹੱਕ ਹੈ।

ਇਸ ਦੌਰਾਨ ਖੇਤੀ ਅਤੇ ਮੌਸਮ ਮਾਹਿਰਾਂ ਨੇ 22 ਮਾਰਚ ਤੱਕ ਮੌਸਮ ਦੇ ਵਿਗਾੜ ਦੀ ਪੇਸ਼ੀਨਗੋਈ ਕੀਤੀ ਹੈ। ਇਨ੍ਹੀਂ ਦਿਨੀਂ ਤੇਜ਼ ਹਵਾਵਾਂ ਅਤੇ ਹਲਕੀ ਬਾਰਿਸ਼ ਦੀ ਭਵਿੱਖਵਾਣੀ ਕੀਤੀ ਗਈ ਹੈ। ਉਨ੍ਹਾਂ ਦੀ ਕਿਸਾਨਾਂ ਨੂੰ ਸਲਾਹ ਹੈ ਕਿ ਫ਼ਸਲਾਂ ਨੂੰ ਪਾਣੀ ਲਾਉਣ ਤੋਂ ਸੰਕੋਚ ਕਰਨ ਤਾਂ ਜੋ ਉਹ ਮੌਸਮ ਦੇ ਸੰਭਾਵਿਤ ਦੁਰ-ਪ੍ਰਭਾਵਾਂ ਤੋਂ ਬਚ ਸਕਣ।

ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਬੀਤੀ ਰਾਤ ਮੀਂਹ ਨਾਲ ਚੱਲੀ ਤੇਜ਼ ਹਵਾ ਅਤੇ ਗੜਿਆਂ ਨੇ ਪੱਕੀਆਂ ਖੜ੍ਹੀ ਕਣਕ ਅਤੇ ਸਰ੍ਹੋਂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਨਾਲ ਹਰਾ ਚਾਰਾ ਵੀ ਨੁਕਸਾਨਿਆ ਗਿਆ। ਪਿੰਡ ਤਿਉਣਾ ਦੇ ਕਿਸਾਨ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਅਤੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਪਹਿਲਾਂ ਹੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਪਿਆ ਹੈ ਉੱਥੇ ਬੇਰੁੱਤੀ ਬਾਰਿਸ਼ ਕਾਰਨ ਕਿਸਾਨਾਂ ਉੱਪਰ ਕੁਦਰਤੀ ਮਾਰ ਪਈ ਹੈ। ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਅਤੇ ਪੰਜ ਏਕੜ ਜ਼ਮੀਨ ਹੋਰ ਠੇਕੇ ’ਤੇ ਲੈ ਕੇ ਕਣਕ ਦੀ ਫਸਲ ਦੀ ਬਿਜਾਈ ਕੀਤੀ ਸੀ ਪਰ ਹੁਣ ਫਸਲ ਡਿੱਗ ਜਾਣ ਕਾਰਨ ਝਾੜ ਘਟੇਗਾ ਜਿਸ ਕਰਕੇ ਉਸਦੇ ਸਿਰ ਠੇਕਾ ਟੁੱਟਣ ਦਾ ਡਰ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀ ਗਈ ਫਸਲ ਦਾ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ।

ਪੰਜਾਬ ’ਚ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਵਿਚ ਬਦਲੇ ਮੌਸਮ ਦੇ ਮਿਜ਼ਾਜ ਸਬੰਧੀ ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਅਗਲੇ ਦੋ-ਤਿੰਨ ਦਿਨਾਂ ਦੌਰਾਨ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਕਈ ਥਾਵਾਂ ’ਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਮੁੱਖ ਖ਼ਬਰਾਂ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

5805 ਭਾਰ ਦੇ ਸੈਟੇਲਾਈਟਾਂ ਵਿਚ ਅਮਰੀਕਾ ਤੇ ਜਾਪਾਨ ਸਣੇ ਛੇ ਕੰਪਨੀਆਂ ਦੀ...

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਦੇਸ਼ ਦੇ ਜਮਹੂਰੀ ਸੁਭਾਅ ਲਈ ਡਟੇ ਰਹਿਣ ਦਾ ਅਹਿਦ ਦੁਹਰਾਇਆ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ’ਚ ਹੋਇਆ; 29 ਨੂੰ ਮੁੜ ਵਿਗੜ ਸਕਦੈ ਮੌਸ...

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ; ਇੱਥੋਂ ਸਕੂਟੀ ਰਾਹੀਂ ਸ਼ਾਹਬਾਦ ਪੁੱਜਣ ਦ...

ਮੁੱਕੇਬਾਜ਼ੀ: ਨੀਤੂ ਤੇ ਸਵੀਟੀ ਬਣੀਆਂ ਵਿਸ਼ਵ ਚੈਂਪੀਅਨ

ਮੁੱਕੇਬਾਜ਼ੀ: ਨੀਤੂ ਤੇ ਸਵੀਟੀ ਬਣੀਆਂ ਵਿਸ਼ਵ ਚੈਂਪੀਅਨ

ਦੋਵੇਂ ਮੁੱਕੇਬਾਜ਼ਾਂ ਨੇ ਇਤਿਹਾਸ ਸਿਰਜਿਆ; ਚਾਰ ਮੁੱਕੇਬਾਜ਼ ਏਸ਼ਿਆਈ ਖੇਡਾ...

ਸ਼ਹਿਰ

View All