DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Dharmkot ਖੇਤਰ ਦੇ ਪਿੰਡਾਂ ਵਿਚ ਗੜੇਮਾਰੀ; ਕਿਸਾਨਾਂ ਦੀ ਫਸਲ ਪ੍ਰਭਾਵਿਤ

ਇਸ ਖੇਤਰ ਵਿਚ ਅੱਜ ਸ਼ਾਮ ਤੇਜ਼ ਬਾਰਸ਼ ਅਤੇ ਗੜੇਮਾਰੀ ਹੋਣ ਨਾਲ ਕਣਕ ਅਤੇ ਸਰ੍ਹੋਂ ਦੀ ਤਿਆਰ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇੱਥੇ ਪਹਿਲਾਂ ਦੁਪਹਿਰ ਵੇਲੇ ਤੇਜ਼ ਬਾਰਸ਼...

  • fb
  • twitter
  • whatsapp
  • whatsapp
Advertisement

ਇਸ ਖੇਤਰ ਵਿਚ ਅੱਜ ਸ਼ਾਮ ਤੇਜ਼ ਬਾਰਸ਼ ਅਤੇ ਗੜੇਮਾਰੀ ਹੋਣ ਨਾਲ ਕਣਕ ਅਤੇ ਸਰ੍ਹੋਂ ਦੀ ਤਿਆਰ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇੱਥੇ ਪਹਿਲਾਂ ਦੁਪਹਿਰ ਵੇਲੇ ਤੇਜ਼ ਬਾਰਸ਼ ਸ਼ੁਰੂ ਹੋਈ ਅਤੇ ਇਸ ਦੇ ਨਾਲ ਹੀ ਭਾਰੀ ਗੜੇਮਾਰੀ ਹੋਣ ਲੱਗੀ ਜਿਸ ਨਾਲ ਸਰ੍ਹੋਂ ਦੀ ਬਿਲਕੁਲ ਤਿਆਰ ਖੜ੍ਹੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਣਕ ਦੀ ਫ਼ਸਲ ਵੀ ਧਰਤੀ ਉੱਤੇ ਵਿੱਛ ਗਈ।

ਇਸ ਖੇਤਰ ਦੇ ਪਿੰਡ ਰੇੜ੍ਹਵਾਂ, ਭੋਏਪੁਰ, ਮੌਜਗੜ੍ਹ, ਨੂਰਪੁਰ ਹਕੀਮਾਂ, ਕੜਿਆਲ ਅਤੇ ਕੋਟ ਸਦਰ ਖਾਂ ਆਦਿ ਦਾ ਸੈਂਕੜੇ ਏਕੜ ਫ਼ਸਲੀ ਰਕਬਾ ਇਸ ਬੇਮੌਸਮੇ ਮੀਂਹ ਅਤੇ ਗੜੇਮਾਰੀ ਦੀ ਲਪੇਟ ਵਿੱਚ ਆ ਗਿਆ।

Advertisement

ਪਿੰਡ ਕੜਿਆਲ ਦੇ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਲਗਪਗ 50 ਏਕੜ ਜ਼ਮੀਨ ਠੇਕੇ ਉੱਤੇ ਲੈ ਕੇ ਕਣਕ ਦੀ ਫ਼ਸਲ ਦੀ ਬਿਜਾਈ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਹੈ।

Advertisement

Advertisement
×