ਹਾਦਸੇ ’ਚ ਪਰਿਵਾਰ ਦੇ ਪੰੰਜ ਜੀਅ ਹਲਾਕ

* ਬਠਿੰਡਾ-ਮਾਨਸਾ ਸੜਕ ’ਤੇ ਕਾਰ ਤੇ ਟਰਾਲੇ ਵਿਚਾਲੇ ਟੱਕਰ

ਹਾਦਸੇ ’ਚ ਪਰਿਵਾਰ ਦੇ ਪੰੰਜ ਜੀਅ ਹਲਾਕ

ਬਠਿੰਡਾ-ਮਾਨਸਾ ਮਾਰਗ ’ਤੇ ਟਰਾਲੇ ਅਤੇ ਕਾਰ ਦਰਮਿਆਨ ਹੋਈ ਟੱਕਰ ਵਿੱਚ ਤਬਾਹ ਹੋਈ ਕਾਰ ਦਾ ਦ੍ਰਿਸ਼।

ਸ਼ਗਨ ਕਟਾਰੀਆ
ਬਠਿੰਡਾ, 28 ਅਕਤੂਬਰ

ਬਠਿੰਡਾ-ਮਾਨਸਾ ਸੜਕ ’ਤੇ ਪਿੰਡ ਕੋਟਫੱਤਾ ਅਤੇ ਕੋਟਸ਼ਮੀਰ ਵਿਚਾਲੇ ਅੱਜ ਦੇਰ ਸ਼ਾਮ ਕਾਰ ਅਤੇ ਟਰਾਲੇ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਏਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਲਾਸ਼ਾਂ ਇਧਰ-ਉੱਧਰ ਖਿੱਲਰ ਗਈਆਂ। ਜਾਣਕਾਰੀ ਅਨੁਸਾਰ ਇਹ ਹਾਦਸਾ ਪਰਾਲੀ ਦੇ ਧੂੰਏਂ ਕਾਰਨ ਵਾਪਰਿਆ। ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਉਸ ਦੀ ਪਤਨੀ ਮਨਦੀਪ ਕੌਰ, ਪੁੱਤਰ ਨਵਤੇਜ ਸਿੰਘ, ਧੀ ਸ਼ਰਨਦੀਪ ਕੌਰ ਸਾਰੇ ਵਾਸੀ ਪਿੰਡ ਮਾਖਾ (ਜ਼ਿਲ੍ਹਾ ਮਾਨਸਾ) ਅਤੇ ਸਾਢੂ ਸੁਰਜੀਤ ਸਿੰਘ ਵਾਸੀ ਪਿੰਡ ਧਨ ਸਿੰੰਘ ਖਾਨਾ ਵਜੋਂ ਹੋਈ ਹੈ। ਇਹ ਸਾਰੇ ਜਣੇ ਪਿੰਡ ਧਨ ਸਿੰਘ ਖਾਨਾ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All