ਯੂਰੀਆ ਖਾਦ ਆਉਣ ਕਾਰਨ ਕਿਸਾਨ ਬਾਗੋ-ਬਾਗ

ਯੂਰੀਆ ਖਾਦ ਆਉਣ ਕਾਰਨ ਕਿਸਾਨ ਬਾਗੋ-ਬਾਗ

ਮਾਲ ਗੱਡੀ ਵਿੱਚ ਚੌਲ ਲੱਦਦੇ ਹੋਏ ਕਾਮੇ। -ਫੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ
ਬਠਿੰਡਾ, 25 ਨਵੰਬਰ

ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜਿੱਥੇ ਜ਼ਿਲ੍ਹੇ ਅੰਦਰ ਖਾਦ ਦੀ ਕਮੀ ਪੂਰੀ ਹੋਣ ਲੱਗੀ ਹੈ, ਉੱਥੇ ਹੀ ਇਥੋਂ ਅਨਾਜ ਦੀ ਚੁਕਾਈ ਵੀ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਜ਼ਿਲ੍ਹੇ ਦੇ ਕਿਸਾਨ ਅਤੇ ਵਪਾਰੀ ਵਰਗ ਬਾਗੋ-ਬਾਗ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ। ਰੇਲਵੇ ਵਿਭਾਗ ਦੇ ਬੁਲਾਰੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ (24 ਤੇ 25 ਨਵੰਬਰ) ਨੂੰ ਬਠਿੰਡਾ ਵਿੱਚ ਮਾਲ ਗੱਡੀਆਂ ਰਾਹੀਂ ਜਿੱਥੇ ਬਾਹਰੋਂ ਖਾਦ, ਕੋਲਾ ਤੇ ਕਲਿੰਕਰ ਦੇ ਰੈਕ ਆਏ ਹਨ, ਉੱਥੇ ਹੀ ਇੱਥੋਂ ਚੌਲਾਂ ਦੇ ਰੈਕ ਬਾਹਰ ਭੇਜੇ ਗਏ ਹਨ। ਬੁਲਾਰੇ ਅਨੁਸਾਰ ਬਠਿੰਡਾ ਤੋਂ 24 ਨਵੰਬਰ ਨੂੰ ਇੱਕ ਰੈਕ ‘ਚ 2655 ਟਨ ਚੌਲ ਅਤੇ 25 ਨਵੰਬਰ ਨੂੰ 3596 ਟਨ ਚੌਲ ਬਾਹਰ ਭੇਜੇ ਗਏ। ਇਸ ਤੋਂ ਇਲਾਵਾ 2600 ਟਨ ਕੋਲਾ ਮਾਲ ਗੱਡੀਆਂ ਰਾਹੀਂ ਇੱਥੇ ਪੁੱਜਾ। ਇਸੇ ਤਰ੍ਹਾਂ 24 ਨਵੰਬਰ ਨੂੰ ਰਾਮਪੁਰਾ ਫੂਲ ਤੋਂ 2670 ਟਨ ਚੌਲ ਬਾਹਰ ਭੇਜੇ ਗਏ ਅਤੇ 2675 ਟਨ ਖਾਦ ਇੱਥੇ ਆਈ। ਇਸੇ ਦਿਨ ਅਲਟ੍ਰਾਟੈਕ ਲਹਿਰਾ ਮੁਹੱਬਤ ਵਿੱਚ 3500 ਟਨ ਕਲਿੰਕਰ ਆਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All