ਖੇਤੀਬਾੜੀ ਸਹਿਕਾਰੀ ਸਭਾ ਦੇ ਸਾਬਕਾ ਸਕੱਤਰ ’ਤੇ ਗ਼ਬਨ ਦਾ ਕੇਸ ਦਰਜ਼
ਥਾਣਾ ਤਲਵੰਡੀ ਭਾਈ ਦੀ ਪੁਲੀਸ ਨੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਪਿੰਡ ਕੋਟ ਕਰੋੜ ਕਲਾਂ ਦੇ ਸਾਬਕਾ ਸਕੱਤਰ ਕੁਲਵਿੰਦਰ ਸਿੰਘ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਪਰਚਾ ਦਰਜ਼ ਕੀਤਾ ਹੈ। ਮਾਮਲੇ ਦੇ ਤਫ਼ਤੀਸ਼ ਕਰ ਰਹੇ ਅਧਿਕਾਰੀ ਫ਼ਿਰੋਜ਼ਪੁਰ ਦਿਹਾਤੀ ਦੇ ਉਪ ਪੁਲੀਸ...
Advertisement
ਥਾਣਾ ਤਲਵੰਡੀ ਭਾਈ ਦੀ ਪੁਲੀਸ ਨੇ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਪਿੰਡ ਕੋਟ ਕਰੋੜ ਕਲਾਂ ਦੇ ਸਾਬਕਾ ਸਕੱਤਰ ਕੁਲਵਿੰਦਰ ਸਿੰਘ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਪਰਚਾ ਦਰਜ਼ ਕੀਤਾ ਹੈ।
ਮਾਮਲੇ ਦੇ ਤਫ਼ਤੀਸ਼ ਕਰ ਰਹੇ ਅਧਿਕਾਰੀ ਫ਼ਿਰੋਜ਼ਪੁਰ ਦਿਹਾਤੀ ਦੇ ਉਪ ਪੁਲੀਸ ਕਪਤਾਨ ਕਰਨ ਸ਼ਰਮਾ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਫ਼ਿਰੋਜ਼ਪੁਰ ਦੇ ਸਹਾਇਕ ਰਜਿਸਟਰਾਰ ਰਾਜਨ ਗੁਰਬਖ਼ਸ਼ ਰਾਏ (ਪੀਸੀਐਸ) ਦੀ ਦਰਖ਼ਾਸਤ ਨੰਬਰ 2388 ਐਸਪੀਐਲ-ਪੀਸੀ ਮਿਤੀ 9 ਅਗਸਤ, 2023 'ਤੇ ਇਹ ਕਾਰਵਾਈ ਕੀਤੀ ਗਈ ਹੈ।
Advertisement
ਸ਼ਿਕਾਇਤ ਹੈ ਕਿ ਕੁਲਵਿੰਦਰ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ ਖਾਦ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਸਟਾਕ ਵਿੱਚ ਕੁੱਲ 120773/- ਰੁਪਏ ਦਾ ਗ਼ਬਨ ਕੀਤਾ ਹੈ। ਸ਼ਿਕਾਇਤ ਦੀ ਪੜਤਾਲ ਅਤੇ ਜ਼ਿਲ੍ਹਾ ਅਟਾਰਨੀ ਦੀ ਰਾਏ ਉਪਰੰਤ ਕੇਸ ਦਰਜ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰੀ ਕਰਨ ਦੇ ਯਤਨ ਜਾਰੀ ਹਨ।
Advertisement
