ਕਰੋਨਾ ਵੈਕਸੀਨੇਸ਼ਨ ਦੇ ਦੂਜੇ ਗੇੜ ਮੌਕੇ ਖੱਜਲ ਖੁਆਰ ਹੋਏ ਬਜ਼ੁਰਗ

ਕਰੋਨਾ ਵੈਕਸੀਨੇਸ਼ਨ ਦੇ ਦੂਜੇ ਗੇੜ ਮੌਕੇ ਖੱਜਲ ਖੁਆਰ ਹੋਏ ਬਜ਼ੁਰਗ

ਵੈਕਸੀਨੇਸ਼ਨ ਲਗਵਾਉਣ ਲਈ ਸੀਨੀਅਰ ਸਿਟੀਜ਼ਨ ਲਾਈਨਾਂ ’ਚ ਖੜ੍ਹੇ ਹੋਏ।- ਫ਼ੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ

ਬਠਿੰਡਾ, 2 ਮਾਰਚ

ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ਵਿਚ ਅੱਜ ਬਜ਼ੁਰਗਾਂ ਨੂੰ ਲੱਗਣ ਵਾਲੀ ਕਰੋਨਾ ਵੈਕਸੀਨੇਸ਼ਨ ਮੌਕੇ ਅੱਜ ਵੱਡੀ ਉਮਰ ਦੇ ਬਜ਼ੁਰਗਾਂ ਲੰਮੀਆਂ ਲਾਈਨਾਂ ਲਾ ਕੇ ਵਾਰੀ ਦੀ ਉਡੀਕ ਕਰਦੇ ਘਰਾਂ ਨੂੰ ਵਾਪਸ ਪਰਤ ਗਏ। ਵੈਕਸੀਨ ਲਗਵਾਉਣ ਆਏ ਐੱਸਕੇ ਜਿੰਦਲ, ਸ਼ਾਦੀ ਰਾਮ ਸਿੰਗਲਾ ਨੇ ਦੋਸ਼ ਲਗਾਉਂਦੇ ਸਿਹਤ ਵਿਭਾਗ ਦੇ ਪ੍ਰਬੰਧਾਂ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਬੀਤੀ ਕੱਲ੍ਹ ਰਜਿਸਟਰੇਸ਼ਨ ਕਰਵਾ ਕੇ ਗਏ ਸਨ ਪਰ ਅੱਜ ਘੰਟਿਆਂ ਬੱਧੀ ਲਾਈਨ ’ਚ ਖੜ੍ਹਨ ਦੇ ਬਾਵਜੂਦ ਵੈਕਸੀਨੇਸਨ ਨਹੀਂ ਲੱਗੀ, ਉਨ੍ਹਾਂ ਨੂੰ ਟੀਕਾਕਰਨ ਟੀਮ ਨੇ ਕਿਹਾ ਕਿ ਤੁਹਾਡੀ ਰਜਿਸਟਰੇਸ਼ਨ ਨਹੀਂ ਪੁੱਜੀ ਜਿਸ ਕਾਰਨ ਉਹ ਖੱਜਲ ਖ਼ੁਆਰ ਕੇ ਘਰਾਂ ਨੂੰ ਪਰਤ ਰਹੇ ਹਨ। ਸਿਹਤ ਵਿਭਾਗ ਨੇ ਬਜ਼ੁਰਗਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕੱਲ੍ਹ ਪ੍ਰੈੱਸ ਨੋਟ ਜਾਰੀ ਕਰਵਾਉਂਦੇ ਹੋਏ ਕਿਹਾ ਸੀ ਕਿ ਜ਼ਿਲ੍ਹੇ ’ਚ ਕੋਵਿਡ ਵੈਕਸੀਨ ਦੇ ਦੂਜੇ ਗੇੜ ’ਚ 60 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਜਿਸ ਲਈ ਵਿਭਾਗ ਨੇ ਚੰਗੇ ਪ੍ਰਬੰਧ ਕੀਤੇ ਹਨ। ਜ਼ਿਕਰਯੋਗ ਹੈ ਕਿ 45 ਤੋਂ 59 ਸਾਲ ਦੇ ਵੀ ਕਰੌਨਿਕ ਬਿਮਾਰੀਆਂ ਜਿਵੇਂ ਦਿਲ, ਕਿਡਨੀ ਤੇ ਲਿਵਰ ਨਾਲ ਸਬੰਧਿਤ ਰੋਗ, ਕੈਂਸਰ, ਐੱਚਆਈਵੀ, ਇਨਫੈਕਸ਼ਨ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਅੰਗਹੀਣਤਾ ਆਦਿ ਦੇ ਮਰੀਜ਼ਾਂ ਨੂੰ ਪਹਿਲ ਦੇ ਆਧਾਰ ’ਤੇ ਕੋਵਿਡ ਵੈਕਸੀਨ ਅੱਜ ਲਗਾਈ ਜਾਣੀ ਸੀ। ਸਿਵਲ ਸਰਜਨ ਨੇ ਦੱਸਿਆ ਕਿ ਵੈਕਸੀਨੇਸ਼ਨ ਲਈ ਸਰਕਾਰ ਵੱਲ ਇਨ੍ਹਾਂ ਵੈਕਸੀਨੇਸ਼ਨ ਸੈਂਟਰਾਂ ’ਚ ਸਰਕਾਰ ਵੱਲੋਂ ਪਹਿਲਾਂ ਤੋਂ ਨਿਰਧਾਰਤ 250 ਰੁਪਏ ਫ਼ੀਸ ਦੇ ਕੇ ਟੀਕਾਕਰਨ ਕਰਵਾਇਆ ਜਾ ਸਕਦਾ ਹੈ, ਪਰ ਸਰਕਾਰੀ ਹਸਪਤਾਲਾਂ ’ਚ ਇਹ ਟੀਕਾਕਰਨ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਸਮੇਂ ਲਾਭਪਾਤਰੀਆਂ ਵੱਲੋਂ ਮਾਸਕ, ਸੈਨੇਟਾਈਜ਼ਰ ਤੇ ਸਮਾਜਿਕ ਦੂਰੀ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਡਾ. ਤੇਜਵੰਤ ਢਿੱਲੋਂ ਨੇ ਕਿਹਾ ਕਿ ਇਸ ਟੀਕਾਕਰਨ ਰਜਿਸਟਰੇਸ਼ਨ ਲਈ ਅਰੋਗਿਆ ਸੇਤੂ ਜਾਂ ਕੋਵਿਡ 2.0 ਮੋਬਾਈਲ ਐਪ ਰਾਹੀਂ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਇਸ ਲਈ ਐਪ ’ਤੇ ਲੌਗਿਨ ਕਰਨ ਉਪਰੰਤ ਇੱਕ ਸਮੇਂ ਵੱਧ ਤੋਂ ਵੱਧ ਤਿੰਨ ਹੋਰ ਵਿਅਕਤੀਆਂ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਉਪਰੰਤ ਐਪ ਰਾਹੀਂ ਆਪਣੇ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ਦੀ ਚੋਣ ਕਰ ਸਕਦੇ ਹੋ। ਇਸ ਤੋਂ ਅੱਗੇ ਐਪ ਤੇ ਸਹੂਲਤ ਅਨੁਸਾਰ ਦਿਨ ਅਤੇ ਸਮਾਂ ਸਿਲੈੱਕਟ ਕੀਤਾ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All