ਬਠਿੰਡਾ ਇਕਾਂਤਵਾਸ ਕੇਂਦਰ ’ਚੋਂ ਅੱਠ ਜਣੇ ਫ਼ਰਾਰ

ਬਠਿੰਡਾ ਇਕਾਂਤਵਾਸ ਕੇਂਦਰ ’ਚੋਂ ਅੱਠ ਜਣੇ ਫ਼ਰਾਰ

ਇਕਾਂਤਵਾਸ ਕੇਂਦਰ ਦੀ ਛੱਤ ’ਤੇ ਚਡ਼੍ਹੇ ਕਰੋਨਾ ਮਰੀਜ਼ਾਂ ਦੀ ਫਾਈਲ ਫੋਟੋ।

ਸ਼ਗਨ ਕਟਾਰੀਆ
ਬਠਿੰਡਾ, 12 ਅਗਸਤ

ਇਥੋਂ ਦੇ ਮੈਰੀਟੋਰੀਅਸ ਸਕੂਲ ’ਚ ਬਣੇ ਇਕਾਂਤਵਾਸ ਕੇਂਦਰ ’ਚੋਂ ਬੀਤੀ ਰਾਤ ਅੱਠ ਵਿਅਕਤੀ ਫ਼ਰਾਰ ਹੋ ਗਏ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਤਿੰਨ ਦਿਨ ਪਹਿਲਾਂ ਵੀ ਇਸ ਕੇਂਦਰ ਵਿਚਲੇ ਕਰੋਨਾ ਮਰੀਜ਼ਾਂ ਨੇ ਕੇਂਦਰ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਪ੍ਰਦਰਸ਼ਨ ਕੀਤਾ ਸੀ ਅਤੇ ਸੈਂਟਰ ਦੀ ਛੱਤ ਤੋਂ ਛਾਲ ਮਾਰਨ ਦੀ ਚਿਤਾਵਨੀ ਦਿੱਤੀ ਸੀ। 

8 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਕੁਝ ਵਿਅਕਤੀ ਇਕਾਂਤਵਾਸ ਕੇਂਦਰ ਦੀ ਚੱਤ ’ਤੇ ਚੜ੍ਹੇ ਹੋਏ ਸਨ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ’ਤੇ ਰੋਟੀ ਲੇਟ ਮਿਲਣ ਅਤੇ ਹੋਰ ਦੋਸ਼ ਲਾਉਂਦਿਆਂ ਖੁਦਕੁਸ਼ੀ ਦੀ ਚਿਤਾਵਨੀ ਦਿੱਤੀ ਸੀ। ਰੋਟੀ ਦੀ ਮੰਗ ਕਰਨ ’ਤੇ ਪੁਲੀਸ ਵੱਲੋਂ ਕੀਤੀ ਜਾਂਦੀ ‘ਹੱਬ-ਦੱਬ’ ਦਾ ਵੀ ਉਹ ਵੀਡੀਓ ਵਿਚ ਜ਼ਿਕਰ ਕਰਦੇ ਹਨ।   

ਇਸ ਘਟਨਾ ਦੇ ਠੀਕ ਤਿੰਨ ਦਿਨ ਪਿੱਛੋਂ 11 ਅਗਸਤ ਨੂੰ ਥਾਣਾ ਕੈਨਾਲ ਕਲੋਨੀ ’ਚ ਸੈਂਟਰ ਵਿਚਲੇ ਅੱਠ ਮਰੀਜ਼ਾਂ ’ਤੇ ਬਿਨਾਂ ਸੂਚਨਾ ਕੇਂਦਰ ’ਚੋਂ ਫ਼ਰਾਰ ਹੋਣ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਦਿਨੇਸ਼ ਯਾਦਵ, ਰਾਜੇਸ਼ ਪਟੇਲ, ਉਦੈ ਰਾਜ, ਰਾਜੂ ਸਿੰਘ, ਰੋਹਿਤ ਕੁਮਾਰ, ਮਿਥੁਨ ਲਾਲ, ਅਕਸ਼ੈ ਲਾਲ, ਕ੍ਰਿਸ਼ਨ ਸਿੰਘ ਖ਼ਿਲਾਫ਼ ਧਾਰਾ 188, 269, 270 ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All