ਸਾਹਿਤਕ ਸਮਾਰੋਹ ਦੌਰਾਨ ਨਾਵਲ ‘ਸਿਦਕ’ ਉੱਤੇ ਗੋਸ਼ਟੀ

ਸਾਹਿਤਕ ਸਮਾਰੋਹ ਦੌਰਾਨ ਨਾਵਲ ‘ਸਿਦਕ’ ਉੱਤੇ ਗੋਸ਼ਟੀ

ਸਮਾਗਮ ਦੌਰਾਨ ਸਾਿਹਤਕਾਰਾਂ ਦੇ ਵਿਚਾਰ ਸੁਣਦੇ ਹੋਏ ਸਰੋਤੇ।

ਸ਼ਗਨ ਕਟਾਰੀਆ
ਬਠਿੰਡਾ, 6 ਅਪਰੈਲ

ਇਥੇ ਹੋਏ ਸਾਹਿਤਕ ਸਮਾਰੋਹ ਦੌਰਾਨ ਜਸਵਿੰਦਰ ਜਸ ਦੇ ਨਵ-ਰਚਿਤ ਨਾਵਲ ‘ਸਿਦਕ’ ਉੱਪਰ ਗੋਸ਼ਟੀ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪਲਸ ਮੰਚ ਦੇ ਮੋਢੀ ਮੈਂਬਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਮੁੱਖ ਮਹਿਮਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਨਿਰੰਜਣ ਬੋਹਾ, ਅਤਰਜੀਤ ਕਹਾਣੀਕਾਰ ਅਤੇ ਜਸਵਿੰਦਰ ਜਸ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਨਕਲਾਬੀ ਗੀਤਕਾਰ ਅੰਮ੍ਰਿਤਪਾਲ ਬੰਗੇ ਦੇ ਦਿੱਲੀ ਘੋਲ ਵਿੱਚ ਟਿਕੈਤ ਦੇ ਹੰਝੂ ਨਾਲ ਅਸਤ ਹੋਣ ਜਾ ਰਹੇ ਸੂਰਜ ਨੂੰ ਮੋੜ ਲਿਆਉਣ ਦੇ ਭਾਵ ਪ੍ਰਗਟਾਉਂਦੇ ਗੀਤ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਗੁਰੂ ਰਵਿਦਾਸ ਗੁਰੂ ਕਬੀਰ ਅਤੇ ਧੰਨਾ ਜੱਟ (ਭਗਤ) ਦੀ ਬਾਣੀ ਦੇ ਹਵਾਲੇ ਨਾਲ ਨਾਵਲ ਦੇ ਵਿਸ਼ੇ ’ਤੇ ਸੰਖੇਪ ਗੱਲ ਕਰਦਿਆਂ ਅਤਰਜੀਤ ਕਹਾਣੀਕਾਰ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਕਿਹਾ। ਨਿਰੰਜਣ ਬੋਹਾ ਨੇ ਨਾਵਲ ‘ਸਿਦਕ’ ਉੱਪਰ ਪੇਪਰ ਪੜ੍ਹਿਆ। ਡਾ. ਅਰਵਿੰਦਰ ਕੌਰ ਕਾਕੜਾ, ਡਾ. ਕਿਰਨਪਾਲ ਕੌਰ ਨੇ ਨਾਵਲ ਉੱਪਰ ਹੋ ਰਹੀ ਚਰਚਾ ਨੂੰ ਹੋਰ ਗੂੜ੍ਹਾ ਕੀਤਾ। ਇਸ ਮੌਕੇ ਪ੍ਰੋ. ਪਰਗਟ ਸਿੰਘ ਬਰਾੜ, ਡਾ. ਵੀਰਪਾਲ ਕੌਰ, ਡਾ. ਨੀਤੂ ਅਰੋੜਾ, ਐਨਕੇ ਜੀਤ ਐਡਵੋਕੇਟ ਨੇ ਸੰਬੋਧਨ ਕੀਤਾ। ਪ੍ਰਗਤੀਵਾਦੀ ਆਲੋਚਕ ਗੁਰਦੇਵ ਖੋਖਰ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੇ ਪ੍ਰਧਾਨ ਜੇਸੀ ਪਰਿੰਦਾ ਵੱਲੋਂ ਵੀ ਨਾਵਲਕਾਰ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਡਾ. ਬਲਵਿੰਦਰ ਸਿੰਘ ਬਰਾੜ, ਰਾਮ ਸਵਰਨ ਲੱਖੇਵਾਲੀ ਤੇ ਰਣਜੀਤ ਸਿੰਘ ਰਜਿਸਟਰਾਰ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਹਾਜ਼ਰ ਸਨ। ਲੇਖਕ ਜਸਪਾਲ ਮਾਨਖੇੜਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ।

ਕਿਸਾਨੀ ਅੰਦੋਲਨ ਨੂੰ ਸਮਰਪਿਤ ਕਵੀ ਦਰਬਾਰ

ਜੈਤੋ (ਪੱਤਰ ਪ੍ਰੇਰਕ): ਦੀਪਕ ਜੈਤੋਈ ਮੰਚ ਜੈਤੋ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਪਿਤ ਪਿੰਡ ਰੋੜੀਕਪੂਰਾ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦਾ ਸਮੁੱਚਾ ਕਾਰਜ ਨੈਣਪਾਲ ਰੋੜੀਕਪੂਰਾ ਦੇ ਯਤਨਾਂ ਸਦਕਾ ਪ੍ਰਧਾਨ ਗੁਰਦੀਪ ਸ਼ਰਮਾ ਚੈਨਾ ਦੀ ਪ੍ਰਧਾਨਗੀ ਹੇਠ ਹੋਇਆ। ਨੈਣਪਾਲ ਸਿੰਘ ਮਾਨ ਵੱਲੋਂ ਮਹਿਮਾਨਾਂ ਲਈ ਸਵਾਗਤੀ ਸ਼ਬਦ ਕਹਿਣ ਪਿੱਛੋਂ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ। ਹਾਜ਼ਰ ਕਵੀਆਂ ਹਰਭਗਵਾਨ ਕਰੀਰਵਾਲੀ, ਨੈਣਪਾਲ ਸਿੰਘ ਮਾਨ, ਗੁਰਵਿੰਦਰ ਦਬੜ੍ਹੀਖਾਨਾ, ਸੋਨੀ ਪੰਜਾਬੀ, ਗੁਰਪਿਆਰ ਹਰੀ ਨੌਂ, ਅਸ਼ੋਕ ਦਬੜ੍ਹੀਖਾਨਾ, ਦੌਲਤ ਸਿੰਘ ਅਨਪੜ੍ਹ, ਜਰਨੈਲ ਸਿੰਘ ਜ਼ਖ਼ਮੀ, ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All