ਡੇਰਾ ਪ੍ਰੇਮੀ ਦੀ ਹੱਤਿਆ ਦਾ ਮਾਮਲਾ: ਸਲਾਬਤਪੁਰਾ ਵਿੱਚ ਧਰਨਾ ਚੌਥੇ ਦਿਨ ਜਾਰੀ

ਡੇਰਾ ਪ੍ਰੇਮੀ ਦੀ ਹੱਤਿਆ ਦਾ ਮਾਮਲਾ: ਸਲਾਬਤਪੁਰਾ ਵਿੱਚ ਧਰਨਾ ਚੌਥੇ ਦਿਨ ਜਾਰੀ

ਅਵਤਾਰ ਸਿੰਘ ਧਾਲੀਵਾਲ

ਭਾਈਰੂਪਾ, 24 ਨਵੰਬਰ

ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਡੇਰਾ ਸ਼ਰਧਾਲੂਆਂ ਵੱਲੋਂ ਬਾਜਾਖਾਨਾ-ਬਰਨਾਲਾ ਰੋਡ ਉਪਰ ਸਥਿਤ ਡੇਰਾ ਸਲਾਬਤਪੁਰਾ ਅੱਗੇ ਸੜਕ ਉਪਰ ਲਾਸ਼ ਰੱਖਕੇ ਲਗਾਇਆ ਜਾਮ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ, ਕੌਮੀ ਸੰਗਠਨ ਸਕੱਤਰ ਕ੍ਰਿਸ਼ਨ ਸ਼ਰਮਾ, ਮੀਤ ਪ੍ਰਧਾਨ ਪੰਜਾਬ ਰਾਮ ਬਚਨ ਰਾਏ, ਸ਼ਿਵ ਸੈਨਾ ਵਿਦਿਆਰਥੀ ਸੈੱਲ ਦੇ ਪ੍ਰਧਾਨ ਰਾਜੇਸ਼ ਕੌਸ਼ਕ, ਵਪਾਰ ਸੈਨਾ ਪੰਜਾਬ ਚੰਦਰਕਾਂਤ ਚੱਢਾ, ਸ਼ੁਸ਼ੀਲ ਜਿੰਦਲ ਅਤੇ ਚੰਦਰ ਕਾਲੜਾ ਆਪਣੇ ਸਾਥੀਆਂ ਸਮੇਤ ਡੇਰਾ ਸ਼ਰਧਾਲੂਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਪਹੁੰਚੇ। ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਡੀਜੀਪੀ ਪੰਜਾਬ ਕੱਲ੍ਹ ਬਠਿੰਡਾ ਆਏ ਸਨ ਤੇ ਉਨ੍ਹਾਂ ਨੂੰ ਚਾਹੀਦਾ ਸੀ ਕਿ ਸਲਾਬਤਪੁਰਾ ਆ ਕੇ ਡੇਰਾ ਸ਼ਰਧਾਲੂਆਂ ਦੀ ਗੱਲ ਸੁਣਦੇ ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਸਿਰਫ ਅਖਬਾਰੀ ਬਿਆਨ ਦਾਗ ਕਿ ਹੀ ਸਾਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All