ਦੰਦੀਵਾਲ ਤੇ ਚਹਿਲ ਨੂੰ ਮੁੜ ਨਸੀਬ ਹੋਈ ਕੁਰਸੀ

ਦੰਦੀਵਾਲ ਤੇ ਚਹਿਲ ਨੂੰ ਮੁੜ ਨਸੀਬ ਹੋਈ ਕੁਰਸੀ

ਜੇਤੂ ਅੰਦਾਜ਼ ’ਚ ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ ਚੇਅਰਪਰਸਨ ਮਨਜੀਤ ਕੌਰ ਦੰਦੀਵਾਲ ਅਤੇ ਵਾਈਸ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 4 ਅਗਸਤ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਅੱਜ ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਮੁੜ ਚੋਣ ਗੁਪਤ ਵੋਟਿੰਗ ਰਾਹੀਂ ਕਰਵਾਈ ਗਈ। ਇਸ ਤੋਂ ਪਹਿਲਾਂ ਰਹੇ ਚੇਅਰਮੈਨ ਮਨਜੀਤ ਕੌਰ ਦੰਦੀਵਾਲ ਅਤੇ ਵਾਈਸ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ਨੂੰ ‘ਖੁੱਸੀਆਂ’ ਕੁਰਸੀਆਂ ਫਿਰ ਤੋਂ ਨਸੀਬ ਹੋ ਗਈਆਂ ਹਨ। ਗੌਰਤਲਬ ਹੈ ਕਿ 20 ਦਸੰਬਰ 2019 ਨੂੰ ਹੋਈ ਚੋਣ ਦੌਰਾਨ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਧੜੇ ਦੇ ਮਨਜੀਤ ਕੌਰ ਦੰਦੀਵਾਲ ਅਤੇ ਗੁਰਇਕਬਾਲ ਸਿੰਘ ਚਹਿਲ ਕ੍ਰਮਵਾਰ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣੇ ਸਨ। ਉਸ ਵਕਤ ਇਨ੍ਹਾਂ ਅਹੁਦਿਆਂ ਲਈ ਦਾਅਵੇਦਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗਰੁੱਪ ’ਚੋਂ ਸੁਖਪਾਲ ਕੌਰ ਅਤੇ ਜੋਗਿੰਦਰ ਸਿੰਘ ਸਨ। ਜੋਗਿੰਦਰ ਸਿੰਘ ਨੇ 9 ਜਨਵਰੀ 2020 ਨੂੰ ਇਸ ਚੋਣ ’ਤੇ ਉਂਗਲ ਉਠਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਚੋਣ ਨੂੰ ਚੁਣੌਤੀ ਦੇ ਦਿੱਤੀ। 20 ਜਨਵਰੀ ਨੂੰ ਅਦਾਲਤ ਨੇ ਚੋਣ ’ਤੇ ਰੋਕ ਲਾ ਦਿੱਤੀ। ਦੋ ਕੁ ਹਫ਼ਤੇ ਪਹਿਲਾਂ ਉੱਚ ਅਦਾਲਤ ਨੇ ਮੁੜ ਚੋਣ ਬੈਲਟ ਪੇਪਰਾਂ ਰਾਹੀਂ ਕਰਵਾਏ ਜਾਣ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ ਦੀ ਦੇਖ-ਰੇਖ ਵਿੱਚ ਹੋਈ ਇਸ ਚੋਣ ਲਈ ਚੇਅਰਪਰਸਨ ਦੀ ਸੀਟ ਔਰਤ ਵਰਗ ਅਤੇ ਵਾਈਸ ਚੇਅਰਪਰਸਨ ਦੀ ਸੀਟ ਜਨਰਲ ਵਰਗ ਲਈ ਰਾਖਵੀਂ ਸੀ। ਚੋਣ ਲਈ ਜਦ ਮੈਂਬਰਾਂ ਦੀ ਆਪਸੀ ਸਹਿਮਤੀ ਨਾ ਹੋਈ ਤਾਂ ਵੋਟਿੰਗ ਕਰਵਾਉਣੀ ਪਈ। ਚੇਅਰਪਰਸਨ ਦੀ ਚੋਣ ਲਈ ਮਨਜੀਤ ਕੌਰ ਦੰਦੀਵਾਲ (ਭੁੱਚੋ ਕਲਾਂ ਜ਼ੋਨ) ਅਤੇ ਸੁਖਪਾਲ ਕੌਰ (ਬਹਿਮਣ ਦੀਵਾਨਾ ਜ਼ੋਨ) ਮੁਕਾਬਲੇ ’ਚ ਸਨ। ਵੋਟਿੰਗ ਦੌਰਾਨ ਮਨਜੀਤ ਕੌਰ ਨੂੰ 12 ਵੋਟਾਂ ਤੇ ਸੁਖਪਾਲ ਕੌਰ ਨੂੰ 11 ਵੋਟਾਂ ਪਈਆਂ। ਇਸੇ ਤਰ੍ਹਾਂ ਵਾਈਸ ਚੇਅਰਮੈਨ ਦੀ ਸੀਟ ਲਈ ਗੁਰਇਕਬਾਲ ਸਿੰਘ (ਜੈ ਸਿੰਘ ਵਾਲਾ ਜ਼ੋਨ) ਅਤੇ ਪਰਮਜੀਤ ਕੌਰ (ਕੁੱਤੀਵਾਲ ਕਲਾਂ ਜ਼ੋਨ) ਉਮੀਦਵਾਰਾਂ ਵਜੋਂ ਸਾਹਮਣੇ ਆਏ। ਵੋਟਿੰਗ ਦੌਰਾਨ ਗੁਰਇਕਬਾਲ ਸਿੰਘ ਨੂੰ 13 ਵੋਟਾਂ ਅਤੇ ਪਰਮਜੀਤ ਕੌਰ ਨੂੰ 10 ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਗੁਰਇਕਬਾਲ ਸਿੰਘ 3 ਵੱਧ ਵੋਟਾਂ ਪ੍ਰਾਪਤ ਕਰ ਕੇ ਵਾਇਸ ਚੇਅਰਮੈਨ ਚੁਣੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All