ਓਮੀਕਰੋਨ ਦੀ ਦਹਿਸ਼ਤ ਕਾਰਨ ਨਰਮੇ ਦੀਆਂ ਕੀਮਤਾਂ ਵਿੱਚ ਗਿਰਾਵਟ

ਓਮੀਕਰੋਨ ਦੀ ਦਹਿਸ਼ਤ ਕਾਰਨ ਨਰਮੇ ਦੀਆਂ ਕੀਮਤਾਂ ਵਿੱਚ ਗਿਰਾਵਟ

ਬਠਿੰਡਾ ਦੀ ਕਪਾਹ ਮੰਡੀ ਵਿੱਚ ਨਰਮੇ ਦੀ ਫਸਲ।

ਪੱਤਰ ਪ੍ਰੇਰਕ

ਬਠਿੰਡਾ, 3 ਦਸੰਬਰ

ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਦਹਿਸ਼ਤ ਕਾਰਨ ਨਰਮੇ ਦੀਆਂ ਕੀਮਤਾਂ ਮਾਲਵੇ ਦੀਆਂ ਕਪਾਹ ਮੰਡੀਆਂ ਵਿਚ ਤੇਜ਼ੀ ਨਾਲ ਹੇਠਾਂ ਡਿੱਗੀਆਂ ਹਨ। ਇਹ ਕੀਮਤਾਂ ਮੰਡੀਆਂ ’ਚ 9400 ਰੁਪਏ ਪ੍ਰਤੀ ਕੁਇੰਟਲ ਦੇ ਸਭ ਤੋਂ ਉੱਚੇ ਮੁੱਲ ਤੇ ਵਿਕਣ ਤੋਂ ਬਾਅਦ ਹੇਠਾਂ ਆਈਆਂ ਹਨ। ਖੇਤੀ ਮਾਹਿਰਾਂ ਨੇ ਇਸ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ’ਚ ਕਪਾਹ-ਨਰਮੇ ਦੀ ਮੰਗ ‘ਚ ਕਮੀ ਨੂੰ ਦੱਸਿਆ ਹੈ। ਖਰੀਦਦਾਰ ਹੁਣ ਆਪਣੀ ਖਰੀਦ ‘ਤੇ ਕਟੌਤੀ ਕਰ ਰਹੇ ਹਨ ਅਤੇ ਮਾਰਕੀਟ ਤੇ ਨਜ਼ਰ ਰੱਖ ਰਹੇ ਹਨ ਕਿ ਨਰਮੇ ਦੀ ਮਾਰਕੀਟ ਫਿਰ ਤੋਂ ਸਥਿਰ ਹੁੰਦੀ ਹੈ ਜਾਂ ਨਹੀਂ। ਗੁਣਵੱਤਾ ਭਰਪੂਰ ਚਿੱਟੇ ਸੋਨੇ ਦੀਆਂ ਕੀਮਤਾਂ ਜੋ ਕਿ 2 ਤੋਂ 3 ਹਫ਼ਤੇ ਪਹਿਲਾਂ ਤੱਕ ਔਸਤਨ 8,000 ਤੋਂ 9,000 ਰੁਪਏ ਤੱਕ ਮਿਲ ਰਹੀਆਂ ਸਨ। ਇਸ ਹਫਤੇ ਇਹ 7,000 ਰੁਪਏ ਤੋਂ ਵੀ ਹੇਠਾਂ ਹੈ। ਮਾਹਿਰ ਅਨੁਸਾਰ ਓਮਾਈਕਰੋਨ ਦੇ ਖਤਰੇ ਨੇ ਕਪਾਹ ਦੀ ਮਾਰਕੀਟ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਹੁਣ ਕੀਮਤਾਂ ਵਿੱਚ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਭਾਰਤ ਚੀਨ, ਬੰਗਲਾਦੇਸ਼, ਅਮਰੀਕਾ, ਦੱਖਣੀ ਅਫਰੀਕਾ ਅਤੇ ਵੀਅਤਨਾਮ ਵਰਗੇ ਦੇਸ਼ਾਂ ਨੂੰ ਵੱਡੀ ਪੱਧਰ ਤੇ ਨਰਮਾ ਨਿਰਯਾਤ ਕਰਦਾ ਹੈ । ਬਠਿੰਡਾ ਤੋਂ ਧਾਗੇ ਦੇ ਨਿਰਯਾਤਕ ਸੁਸ਼ੀਲ ਕੁਮਾਰ ਨੇ ਕਿਹਾ, ਓਮੀਕਰੋਨ ਫੈਲਣ ਦੇ ਡਰ ਕਾਰਨ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੰਗ ਵਿੱਚ ਕਮੀ ਆਈ ਹੈ। ਕਾਟਨ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਯੂਨਿਟ ਦੇ ਜਨਰਲ ਮੈਨੇਜਰ ਨੀਰਜ ਕੁਮਾਰ ਨੇ ਕਿਹਾ ਕਿ ਓਮੀਕਰੋਨ ਦੇ ਖਤਰੇ ਨੇ ਦੇਸ਼ ਦੀਆਂ ਕਪਾਹ ਮੰਡੀਆਂ ਨੂੰ ਪ੍ਰਭਾਵਿਤ ਕੀਤਾ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All