ਕਰੋਨਾ ਨੇ ਲਈ ਸ਼ਹਿਰ ਦੇ ਪੁਰਾਣੇ ਸਿਨੇਮਾ ਘਰ ਦੀ ‘ਜਾਨ’

ਕਰੋਨਾ ਨੇ ਲਈ ਸ਼ਹਿਰ ਦੇ ਪੁਰਾਣੇ ਸਿਨੇਮਾ ਘਰ ਦੀ ‘ਜਾਨ’

ਬਠਿੰਡਾ ਦੇ ਸਖ਼ਰਾਜ ਸਿਨੇਮਾ ਨੂੰ ਢਾਹੇ ਜਾਣ ਦਾ ਦ੍ਰਿਸ਼।

ਮਨੋਜ ਸ਼ਰਮਾ
ਬਠਿੰਡਾ, 24 ਸਤੰਬਰ

ਮਾਲਵੇ ਦਾ ਜ਼ਿਲ੍ਹਾ ਬਠਿੰਡਾ 80 ਦੇ ਦਹਾਕੇ ਵਿਚ ਸਿਨੇਮਾ ਘਰਾਂ ਕਾਰਨ ਮਸ਼ਹੂਰ ਹੋਇਆ। ਬਠਿੰਡਾ ਹੀ ਸੀ ਜਦੋਂ ਸਰਦਾਰ ਕਹਾਉਣ ਵਾਲੇ ਮੁਕਤਸਰੀ ਚਿੱਟੇ ਕੱਪੜੇ ਪਾ ਕੇ ਫਿਲਮ ਦੇਖਣ ਪੁੱਜਦੇ ਅਤੇ ਮੁਕਤਸਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਸਰਦਾਰ ਹੀ ਸਿਨੇਮਾ ਇੰਡਸਟਰੀ ਨੂੰ ਬਠਿੰਡਾ ਲੈ ਕੇ ਆਏ ਫਿਲਮੀ ਪਰਦੇ ’ਤੇ ਚਲਦੀਆਂ ਤਸਵੀਰਾਂ ਨੂੰ ਦੇਖਣ ਵਾਲੇ ਕਾਲਜ ਪੁੱਜਦੇ ਗੱਭਰੂ ਜਵਾਨ ਹੋਏ ਅਤੇ ਸਿਨੇਮਾ ਘਰਾਂ ਵਿਚ ਭੀੜ ਲੱਗੀ ਰਹਿੰਦੀ। ਇਹ ਸਿਨੇਮਾ ਜਗਤ ਨੇ ਟਿੱਬਿਆਂ ਦੇ ਇਸ ਸ਼ਹਿਰ ਬਠਿੰਡਾ ਨੂੰ ਵੱਡਾ ਨਾਮ ਦਿੱਤਾ ਅਤੇ ਦੇਖਦੇ ਹੀ ਦੇਖਦੇ ਸ਼ਹਿਰ ਵਿਚ ਸਿਨੇਮਿਆਂ ਦਾ ਹੜ੍ਹ ਆ ਗਿਆ। ਪੰਜਾਬ ਵਿਚ ਵਿਦੇਸ਼ ਦੀ ਤਰਜ਼ ’ਤੇ ਵੱਡੇ ਵੱਡੇ ਸ਼ੋਪਿੰਗ ਮਾਲ ਖੁੱਲ੍ਹੇ ਅਤੇ ਇਨ੍ਹਾਂ ਵਿਚ ਅਜੌਕੇ ਦੌਰ ਦੇ ਸ਼ਾਪਿੰਗ ਮਾਲ ਵਾਲੇ ਬਿੱਗ ਸਿਨੇਮਾ ਅੱਗੇ ਕਿਲਾ ਨੁਮੇ ਬਣੇ ਪੁਰਾਣੇ ਸਿਨੇਮੇ ਦਮ ਤੋੜ ਗਏ। ਬਠਿੰਡਾ ਵਿਚ ਸਿਨੇਮਾ ਘਰਾਂ ਦਾ ਦੌਰ ਖ਼ਤਮ ਹੋ ਗਿਆ ਅਤੇ ਇੱਕ ਤੋਂ ਬਾਅਦ ਇੱਕ ਸਿਨੇਮਾ ਘਰਾਂ ’ਤੇ ਹਥੌੜੇ ਚੱਲੇ ਅਤੇ ਹੁਣ ਬਠਿੰਡਾ ਦਾ ਸੁਖਰਾਜ ਸਿਨੇਮਾ ਵੀ ਕਰੋਨਾ ਦੀ ਬਿਮਾਰੀ ਕਾਰਨ ਦਮ ਤੋੜ ਗਿਆ। ਇਸ ਸਨੇਮਾ ਨੂੰ ਹੁਣ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਸੁਖ਼ਰਾਜ ਸਨੇਮੇ ਵਿੱਚ 1980 ਤੋਂ 2000 ਤੱਕ ਦੇ ਸਮੇਂ ਵਿੱਚ ਦੇਸ਼ ਭਰ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਹੋਰਨਾਂ ਸ਼ਹਿਰ ਦੇ ਹੋਰਨਾਂ ਸਿਨੇਮਿਆਂ ਨਾਲੋਂ ਪਹਿਲਾਂ ਲੱਗਦੀਆਂ ਸਨ। ਉਸ ਸਮੇਂ ਦਰਸ਼ਕ ਬਲੈਕ ਵਿੱਚ ਟਿਕਟਾਂ ਖ਼ਰੀਦ ਕੇ ਇਸ ਸਿਨੇਮੇ ਵਿੱਚ ਫ਼ਿਲਮਾਂ ਵੇਖਦੇ ਹੁੰਦੇ ਸਨ। ਇਸ ਸਿਨੇਮੇ ਦੇ ਦਰਸ਼ਕ ਰਹੇ ਜਗਜੀਤ ਸਿੰਘ ਨੇ ਦੱਸਿਆ ਉਹ ਸਕੂਲੀ ਜ਼ਿੰਦਗੀ ਸਮੇਂ ਸੁਖ਼ਰਾਜ ਸਿਨੇਮੇ ਵਿੱਚ ਫ਼ਿਲਮਾਂ ਵੇਖਣ ਜਾਂਦਾ ਰਿਹਾ ਹੈ। ਉਨ੍ਹਾਂ ਦਿਨਾਂ ਵਿੱਚ ਇਸ ਸਿਨੇਮੇ ਦੀ ਤੂਤੀ ਬੋਲਦੀ ਸੀ। ਇਸ ਸਿਨੇਮੇ ਨਾਲ ਬਹੁਤ ਨੇੜੇ ਤੋਂ ਜੁੜੇ ਰਹੇ ਅਮਰਜੀਤ ਸ਼ਰਮਾ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ। ਉਹ ਨਾ ਹੀ ਕਿਸੇ ਨੂੰ ਦੱਸ ਸਕਦਾ ਹੈ ਅਤੇ ਨਾ ਹੀ ਕੋਈ ਸੋਚ ਸਕਦਾ ਹੈ ਕਿਉਂਕਿ ਉਸ ਦਾ ਇਸ ਸਿਨੇਮੇ ਨਾਲ ਪਿਛਲੇ ਵੀਹ ਸਾਲ ਤੋਂ ਨਾਤਾ ਰਿਹਾ ਹੈ। ਪਹਿਲਾਂ ਉਹ ਇੱਥੇ ਕੰਟੀਨ ਉਪਰ ਚਾਹ ਦਾ ਕੰਮ ਕਰਦਾ ਸੀ। ਫ਼ਿਰ ਉਸ ਨੇ ਇਸ ਸਿਨੇਮੇ ਵਿੱਚ ਸਾੲਟੀਕਲ ਸਟੈਂਡ ਚਲਾਇਆ। ਅਖ਼ੀਰ ਉਹ ਇੱਥੇ ਟਿੱਕਟਾਂ ਵੇਚਣ ਲੱਗਾ। ਕਰੋਨਾ ਦੀ ਬਿਮਾਰੀ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਨੇਮਾ ਬੰਦ ਕਰ ਦਿੱਤਾ ਗਿਆ। ਅੱਜ ਕੱਲ੍ਹ ਉਹ ਚਾਹ ਦੀ ਰੇਹੜੀ ਇਸ ਸਿਨੇਮੇ ਦੇ ਬਾਹਰ ਲਾਉਣ ਲੱਗ ਗਿਆ ਹੈ। ਉਸ ਨੂੰ ਵੀਹ ਸਾਲ ਤੋਂ ਰੋਟੀ ਦੇਣ ਵਾਲਾ ਇਹ ਸਿਨੇਮਾ ਉਸ ਦੀਆਂ ਅੱਖਾਂ ਦੇ ਸਾਹਮਣੇ ਢਹਿ ਰਿਹਾ ਹੈ ਜਿਸ ਕਾਰਨ ਉਹ ਬੜਾ ਭਾਵੁਕ ਹੋ ਕੇ ਇਸ ਕੰਮ ਨੂੰ ਵੇਖਦਾ ਹੈ ਤਾਂ ਉਸ ਦਾ ਗੱਚ ਭਰ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਪੁਖਰਾਜ ਸਿਨੇਮਾ ਵੀ ਇਸੇ ਤਰ੍ਹਾਂ ਵਿੱਤੀ ਘਾਟੇ ਦੇ ਚਲਦੇ ਢਾਹ ਦਿੱਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All