ਕਰੋਨਾ: ਬਠਿੰਡਾ ’ਚ ਹਜ਼ਾਰ ਨੇੜੇ ਪੁੱਜੇ ਸਰਗਰਮ ਕੇਸ

ਕਰੋਨਾ: ਬਠਿੰਡਾ ’ਚ ਹਜ਼ਾਰ ਨੇੜੇ ਪੁੱਜੇ ਸਰਗਰਮ ਕੇਸ

ਸਿਵਲ ਹਸਪਤਾਲ ਬਠਿੰਡਾ ਵਿਚ ਕਰੋਨਾ ਟੈਸਟ ਲਈ ਸੈਂਪਲ ਲੈਂਦੀ ਹੋਈ ਸਿਹਤ ਮੁਲਾਜ਼ਮ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 22 ਸਤੰਬਰ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿਚ ਕਰੋਨਾ ਪਾਜ਼ੇਟਿਵ 74 ਕੇਸ ਸਾਹਮਣੇ ਆਏ ਹਨ। 100 ਮਰੀਜ਼ ਠੀਕ ਹੋਣ ਮਗਰੋਂ ਆਪੋ ਆਪਣੇ ਘਰ ਪਰਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 53,398 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 5145 ਪਾਜ਼ੇਟਿਵ ਕੇਸ ਆਏ। ਇਨ੍ਹਾਂ ਵਿਚੋਂ 3408 ਕਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਘਰ ਪਰਤ ਗਏ। ਇਸ ਸਮੇਂ ਜ਼ਿਲ੍ਹੇ ਵਿਚ 977 ਐਕਟਿਵ ਕੇਸ ਹਨ ਤੇ 668 ਕੇਸ ਹੋਰ ਜ਼ਿਲ੍ਹਿਆਂ ਵਿਚ ਸ਼ਿਫਟ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤਕ ਜ਼ਿਲ੍ਹੇ ਅੰਦਰ 92 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਡਾ.ਰਜਿੰਦਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 68 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ ਹੁਣ 563 ਹੋ ਗਈ ਹੈ। ਜ਼ਿਲ੍ਹੇ ਵਿਚ ਕੁੱਲ ਕਰੋਨਾ ਮਾਮਲੇ 2468 ਹੋ ਗਏ ਹਨ ਤੇ 1865 ਵਿਅਕਤੀ ਤੰਦਰੁਸਤ ਹਨ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕਰੋਨਾ ਨੇ ਮਲੋਟ ਵਾਸੀ ਇਕ ਵਿਅਕਤੀ ਦੀ ਜਾਨ ਲੈ ਲਈ ਤੇ ਜ਼ਿਲ੍ਹੇ ਵਿਚ ਕੁੱਲ 43 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਮਲੋਟ ਦੇ 12, ਗਿੱਦੜਬਾਹਾ ਦੇ 10, ਮੁਕਤਸਰ ਤੇ ਜ਼ਿਲ੍ਹਾ ਜੇਲ੍ਹ ਦੇ 6-6 ਅਤੇ ਖੂਨਣਕਲਾਂ ਦੇ 2 ਵਿਅਕਤੀ ਸ਼ਾਮਲ ਹਨ। ਗੁਰੂਸਰ, ਦੋਦਾ, ਬਰੀਵਾਲਾ, ਭੁੱਲਰ, ਪੱਕੀਟਿੱਬੀ, ਬੁੱਟਰ ਸ਼ਰ੍ਹੀਂ ਤੇ ਭੰਗਚੜ੍ਹੀ ਦੇ 1-1 ਵਿਅਕਤੀ ਸ਼ਾਮਲ ਹਨ। ਸਿਵਲ ਸਰਜਨ ਵੱਲੋਂ ਜਾਰੀ ਸੂਚਨਾ ਅਨੁਸਾਰ ਜ਼ਿਲ੍ਹੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 661 ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All