ਸੁਖਬੀਰ ਤੇ ਹਰਸਿਮਰਤ ਦਾ ਕਾਂਗਰਸੀਆਂ ਵੱਲੋਂ ਕਾਲੇ ਝੰਡਿਆਂ ਨਾਲ ‘ਸਵਾਗਤ’

ਸੁਖਬੀਰ ਤੇ ਹਰਸਿਮਰਤ ਦਾ ਕਾਂਗਰਸੀਆਂ ਵੱਲੋਂ ਕਾਲੇ ਝੰਡਿਆਂ ਨਾਲ ‘ਸਵਾਗਤ’

ਸ਼ਗਨ ਕਟਾਰੀਆ

ਬਠਿੰਡਾ, 24 ਸਤੰਬਰ

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀ ਤਲਵੰਡੀ ਸਾਬੋ ਆਮਦ ਦੌਰਾਨ ਰਸਤੇ ਕਾਲ਼ੇ ਝੰਡਿਆਂ ਦੇ ਸਾਏ ਹੇਠ ਰਹੇ। ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ, ਵਪਾਰ ਮੰਡਲ ਦੇ ਕਾਰਕੁਨਾਂ ਸਮੇਤ ਹੋਰ ਸੰਗਠਨਾਂ ਨੇ ਸਵੇਰ ਤੋਂ ਹੀ ਇਥੇ ਭਾਈ ਘਨੱਈਆ ਚੌਕ ਵਿੱਚ ਡੇਰੇ ਲਾਏ ਹੋਏ ਸਨ। ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ ਤਰਫ਼ੋਂ ਆ ਰਹੇ ਅਕਾਲੀ ਵਰਕਰਾਂ ਦਾ ਕਾਂਗਰਸੀ ਵਰਕਰ ਵਿਰੋਧੀ ਨਾਅਰਿਆਂ ਅਤੇ ਕਾਲ਼ੇ ਝੰਡਿਆਂ ਨਾਲ 'ਸਵਾਗਤ' ਕੀਤਾ। ਸ੍ਰੀ ਜੌਹਲ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਮੁੱਦੇ 'ਤੇ ਗਿਰਗਿਟ ਵਾਂਗ ਰੰਗ ਬਦਲਣ ਵਾਲਿਆਂ ਨੇ ਜੋ ਦਗ਼ਾ ਕਿਸਾਨਾਂ ਨਾਲ ਕੀਤਾ ਹੈ, ਉਸ ਨੂੰ ਪੰਜਾਬੀ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਤਿੰਨ ਪ੍ਰੈੱਸ ਕਾਨਫਰੰਸਾਂ ਕਰਕੇ ਖੇਤੀ ਆਰਡੀਨੈਂਸਾਂ ਦੀ ਤਾਰੀਫ਼ ਕਰਨ ਵਾਲਿਆਂ ਨੇ ਪਹਿਲਾ ਡਰਾਮਾ ਅਸਤੀਫ਼ਾ ਦੇ ਕੇ ਕੀਤਾ ਅਤੇ ਅੱਜ 'ਡਰਾਮਾ ਪਾਰਟ-2' ਕੀਤਾ ਜਾ ਰਿਹਾ ਹੈ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All