ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਦਿੱਲੀ ਮੋਰਚੇ ਦੌਰਾਨ ਟਿਕਰੀ ਹੱਦ ’ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਅੱਜ ਬਠਿੰਡਾ ਪ੍ਰਸ਼ਾਸਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਰੇਸ਼ਮ ਸਿੰਘ ਯਾਤਰੀ ਅਤੇ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਹੇਠ ਪੰਜ-ਪੰਜ ਲੱਖ ਰੁਪਏ ਦੇ ਚੈੱਕ ਸੌਂਪੇ ਗਏ। ਲਾਭਪਾਤਰੀਆਂ ਵਿੱਚ ਕਸ਼ਮੀਰ ਸਿੰਘ ਮਾਈਸਰਖਾਨਾ, ਭੋਲਾ ਸਿੰਘ ਪਿੱਥੋ, ਜਗਦੇਵ ਸਿੰਘ ਪਿੱਥੋ ਅਤੇ ਮਹਿੰਦਰ ਸਿੰਘ ਮਹਿਮਾ ਦੇ ਪਰਿਵਾਰ ਸ਼ਾਮਲ ਸਨ। ਇਸ ਮੌਕੇ ਹਾਜ਼ਰ ਪਰਿਵਾਰਾਂ ਦੇ ਮੈਂਬਰਾਂ ਵਿੱਚੋਂ ਗੁਰਬਾਜ਼ ਸਿੰਘ, ਚਰਨਜੀਤ ਕੌਰ, ਬੀਰਪਾਲ ਕੌਰ, ਬਲਬੀਰ ਕੌਰ ਨੂੰ ਚੈੱਕ ਸੌਂਪੇ ਗਏ।