ਵਰਕਸ਼ਾਪ ਲਾ ਕੇ ਸੋਭਾ ਸਿੰਘ ਦਾ ਜਨਮ ਦਿਨ ਮਨਾਇਆ

ਵਰਕਸ਼ਾਪ ਲਾ ਕੇ ਸੋਭਾ ਸਿੰਘ ਦਾ ਜਨਮ ਦਿਨ ਮਨਾਇਆ

ਚਿੱਤਰਕਾਰ ਆਪਣੇ ਹੁਨਰ ਦਾ ਮੁਜ਼ਾਹਰਾ ਕਰਦੇ ਹੋਏ।

ਸ਼ਗਨ ਕਟਾਰੀਆ/ ਮਨੋਜ ਸ਼ਰਮਾ

ਬਠਿੰਡਾ, 29 ਨਵੰਬਰ 

ਸ. ਸੋਭਾ ਸਿੰਘ ਮੈਮੋਰੀਅਲ ਚਿਤੱਰਕਾਰ ਸੁਸਾਇਟੀ ਬਠਿੰਡਾ ਵੱਲੋਂ ਅੱਜ ਸੋਭਾ ਸਿੰਘ ਦੇ 119ਵੇਂ ਜਨਮ ਦਿਵਸ ’ਤੇ ਇੱਕ ਰੋਜ਼ਾ ਕਲਾ ਵਰਕਸ਼ਾਪ ਲਾਈ ਗਈ। ਇਸ ਮੌਕੇ ਭਾਰਤ ਦੇ ਤਕਰੀਬਨ 50 ਕਲਾਕਾਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚੋਂ ਗੁਰਪ੍ਰੀਤ ਕਲਾਕਾਰ ਬਠਿੰਡਾ, ਅਮਰਜੀਤ ਸਿੰਘ ਪੇਂਟਰ, ਬਿੰਦਰ ਕੁਮਾਰ, ਗੁਰਜੀਤ ਸਿੰਘ, ਕੇਵਲ ਕ੍ਰਿਸ਼ਨ ਆਦਿ ਨੇ ਆਪਣੇ ਹੁਨਰ ਰਾਹੀਂ ਅਜੋਕੀ  ਕਿਸਾਨੀ ਦੇ ਦਰਦ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਯਸ਼ਪਾਲ, ਹਰਦਰਸ਼ਨ ਸਿੰਘ ਸੋਹਲ, ਪੁਨੀਤ ਸ਼ਰਮਾ ਅਤੇ ਪੁਰਸ਼ੋਤਮ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਆਪਣੀ ਚਿੱਤਰਕਾਰੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀਆਂ ਤਸਵੀਰਾਂ ਬਣਾਈਆਂ। ਗੁਰਪ੍ਰੀਤ ਮਾਨਸਾ, ਅਮਰੀਕ ਸਿੰਘ ਮਾਨਸਾ, ਸੁਖਰਾਜ ਕੌਰ, ਲਖਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਕੁਦਰਤੀ ਦ੍ਰਿਸ਼ਾਂ ਨੂੰ ਕੈਨਵਸ ’ਤੇ ਉਤਾਰਿਆ। ਕੋਵਿਡ -19 ਕਾਰਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਵਰਕਸ਼ਾਪ ਦੌਰਾਨ ਪਾਲਣਾ ਕੀਤੀ ਗਈ।

 ਸੁਸਾਇਟੀ ਦੇ ਪ੍ਰਧਾਨ ਹਰੀ ਚੰਦ ਪ੍ਰਜਾਪਤੀ ਨੇ ਦੱਸਿਆ ਕਿ ਸੁਸਾਇਟੀ ਪਿਛਲੇ 31 ਸਾਲਾਂ ਤੋਂ ਕਲਾ  ਵਰਕਸ਼ਾਪਾਂ, ਪ੍ਰਦਰਸ਼ਨੀਆਂ, ਸੈਮੀਨਾਰਾਂ ਅਤੇ ਮੁਕਾਬਲੇ ਅਤੇ ਕਲਾ ਨੂੰ ਉਭਾਰਨ ਲਈ ਟੂਰ ਪ੍ਰੋਗਰਾਮ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਲਾਕਾਰੀ ਨੂੰ ਉਤਸ਼ਾਹਤ ਕਰਨ ਲਈ ਅਜਿਹਾ ਕਰਦੀ ਰਹੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All