ਲਖਵਿੰਦਰ ਸਿੰਘ
ਮਲੋਟ, 25 ਸਤੰਬਰ
ਮਲੋਟ ਸਟੇਸ਼ਨ ’ਤੇ ਰੇਲਵੇ ਕਲੋਨੀ ਵਿੱਚ ਰਹਿੰਦੇ ਨੌਜਵਾਨ ਦੀ ਅੱਜ ਤੜਕਸਾਰ ਸਿਰ ਕੱਟੀ ਲਾਸ਼ ਮਿਲਣ ਕਰਕੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮ੍ਰਿਤਕ ਦੇ ਪਿਤਾ ਉਮੇਦ ਰਾਮ ਨੇ ਦੱਸਿਆ ਕਿ ਉਸ ਦਾ ਪੁੱਤ ਅਮਰਨਾਥ ਕਬਾੜ ਦਾ ਕੰਮ ਕਰਦਾ ਸੀ, ਉਹ ਰੇਲਵੇ ਕੁਆਰਟਰਾਂ ਵਿਚ ਆਪਣੀ ਪਤਨੀ ਤੇ ਚਾਰ ਬੱਚਿਆਂ ਸਮੇਤ ਰਹਿੰਦਾ ਸੀ। ਉਸ ਨੂੰ ਘਰ ਵਿਚ ਹੀ ਬੇਰਹਿਮੀ ਨਾਲ ਕ਼ਤਲ ਕਰਕੇ ਨਜ਼ਦੀਕ ਸਥਿਤ ਇੱਕ ਪਾਣੀ ਦੀ ਡਿੱਗੀ ਕੋਲ਼ ਸਿਰ ਅਤੇ ਧੜ੍ਹ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ ਜਿਸ ਦਾ ਅੱਜ ਸਵੇਰੇ ਪਤਾ ਲੱਗਿਆ। ਉਸ ਨੇ ਦੱਸਿਆ ਕਿ ਘਟਨਾ ਉਪਰੰਤ ਮ੍ਰਿਤਕ ਦੀ ਪਤਨੀ ਨੀਲਮ ਰਾਣੀ ਆਪਣੇ ਪ੍ਰੇਮੀ ਵਿਨੇਸ਼ ਕੁਮਾਰ ਨਾਲ ਫਰਾਰ ਦੱਸੀ ਜਾ ਰਹੀ ਹੈ।