ਪੱਤਰ ਪ੍ਰੇਰਕ
ਬਠਿੰਡਾ, 25 ਨਵੰਬਰ
ਸਥਾਨਕ ਟੀਚਰਜ਼ ਹੋਮ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਹਾਲ ਵਿੱਚ ਲੱਖੀ ਜੰਗਲ ਪੰਜਾਬੀ ਸੱਥ ਵੱਲੋਂ ਤਿੰਨ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤਕ ਸਮਾਗਮਾਂ ਦੀ ਸ਼ੁਰੂਆਤ ਰਵੀ ਸ਼ਰਮਾ ਦੁਆਰਾ ਗਾਇਨ ਕੀਤੀਆਂ ਨਿਰਭੈ ਸਿੰਘ ਸੰਧੂ ਦੁਆਰੇਆਣਾ ਦੀਆਂ ਰਚਨਾਵਾਂ ਨਾਲ ਕੀਤੀ ਗਈ। ਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਦੀ ਪ੍ਰਕਾਸ਼ਨਾ ਹੇਠ ਨਾਹਰ ਸਿੰਘ ਗਿੱਲ ਯੂਕੇ ਦੀ ਕਿਤਾਬ ‘ਮੇਰਾ ਸੂਰਜ’ ਅਤੇ ਹਰਮਨਜੋਤ ਸਿੰਘ ਬਹਿਮਣ ਦੀਵਾਨਾ ਦੀ ‘ਅੱਖਰੀ ਨੂਰ’ ਰਿਲੀਜ਼ ਕੀਤੀਆਂ ਗਈਆਂ।