DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bharat Mala Road Project: ਜ਼ਮੀਨ ਦਾ ਵੱਧ ਮੁਆਵਜ਼ਾ ਮੰਗਦੇ ਕਿਸਾਨਾਂ ’ਤੇ ਕੇਸ ਦਰਜ ਕਰਨ ’ਤੇ ਰੋਸ

ਭਾਰਤ ਮਾਲਾ ਸੜਕ ਵਿੱਚ ਆਉਂਦੀ ਜ਼ਮੀਨ ਦੇ ਵੱਧ ਮੁਆਵਜੇ ਦੀ ਮੰਗ ਕਰਦੇ ਕਿਸਾਨਾਂ ’ਤੇ ਕੇਸ ਦਰਜ ਹੋਣ ਪਿੱਛੋਂ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਥਾਣਾ ਸ਼ਹਿਣਾ ਦੀ ਐਸ ਐਚ ਓ ਰੇਨੂੰ ਪਰੋਚਾ ਨੂੰ ਮਿਲੇ। ਕਿਸਾਨ ਦੇ ਵਫਦ ਨੇ ਆਪਣੇ ਜ਼ਮੀਨ ਦੇ...

  • fb
  • twitter
  • whatsapp
  • whatsapp
Advertisement

ਭਾਰਤ ਮਾਲਾ ਸੜਕ ਵਿੱਚ ਆਉਂਦੀ ਜ਼ਮੀਨ ਦੇ ਵੱਧ ਮੁਆਵਜੇ ਦੀ ਮੰਗ ਕਰਦੇ ਕਿਸਾਨਾਂ ’ਤੇ ਕੇਸ ਦਰਜ ਹੋਣ ਪਿੱਛੋਂ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਥਾਣਾ ਸ਼ਹਿਣਾ ਦੀ ਐਸ ਐਚ ਓ ਰੇਨੂੰ ਪਰੋਚਾ ਨੂੰ ਮਿਲੇ। ਕਿਸਾਨ ਦੇ ਵਫਦ ਨੇ ਆਪਣੇ ਜ਼ਮੀਨ ਦੇ ਵੱਧ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ’ਤੇ ਦਰਜ ਕੀਤੇ ਕੇਸ ਨੂੰ ਧੱਕੇਸ਼ਾਹੀ ਕਰਾਰ ਦਿੱਤਾ।

ਵਫਦ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਪ੍ਰੀਤ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਘ ਪੰਧੇਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਰਾਮ ਸਿੰਘ, ਜੁਗਰਾਜ ਸਿੰਘ ਬਲਾਕ ਆਗੂ ਉਗਰਾਹਾਂ, ਜੱਗਾ ਸਿੰਘ ਰੋਡ ਸੰਘਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਗਹਿਲਾਂ ਆਦਿ ਹਾਜ਼ਰ ਸਨ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਭਾਰਤ ਮਾਲਾ ਸੜਕ ਲਈ ਜ਼ਮੀਨ ਐਕੁਆਇਰ ਕਰਨ ਸਮੇਂ ਵਾਅਦਾ ਕੀਤਾ ਸੀ ਕਿ ਜ਼ਮੀਨਾਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ ਪਰੰਤੂ ਹੁਣ ਲੁਧਿਆਣੇ ਵਿੱਚ ਹੋਰ ਅਤੇ ਬਰਨਾਲਾ ਜ਼ਿਲ੍ਹਾ ਵਿੱਚ ਹੋਰ ਰੇਟ ਦਿੱਤਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿੱਚ 58 ਲੱਖ ਰੁਪਏ ਜਦਕਿ ਲੁਧਿਆਣਾ ਵਿੱਚ 80 ਲੱਖ ਰੁਪਏ ਰੇਟ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਇਸ ਵਿਤਕਰੇ ਤੋਂ ਤੰਗ ਹੋ ਕੇ ਤਰਤ ਮਾਲਾ ਸੜਕ ਦਾ ਕੰਮ ਰੋਕ ਦਿੱਤਾ ਸੀ ਤੇ ਧਰਨਾ ਲਾ ਦਿੱਤਾ ਸੀ। ਹੁਣ ਪੁਲੀਸ ਨੇ ਚਾਰ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।

Advertisement

ਥਾਣਾ ਸ਼ਹਿਣਾ ਦੀ ਐਸ ਐਚ ਓ ਰੇਨੂ ਪਰੋਚਾ ਨੇ ਵਫਦ ਨੂੰ ਕਿਹਾ ਕਿ ਸ਼ਹਿਣਾ ਪੁਲੀਸ ਨੇ ਉੱਚ ਅਧਿਕਾਰੀਆਂ ਦੇ ਕਹਿਣ ’ਤੇ ਪਰਚਾ ਦਰਜ ਕੀਤਾ ਹੈ ਜੋ ਵੀ ਉੱਚ ਅਧਿਕਾਰੀ ਕਹਿਣਗੇ ਉਸ ਅਨੁਸਾਰ ਹੀ ਕੰਮ ਹੋਵੇਗਾ। ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਪਰਚਾ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਖਚੈਨ ਸਿੰਘ, ਪਿਆਰਾ ਸਿੰਘ, ਜੀਤੀ ਸਿੰਘ, ਰਘਬੀਰ ਸਿੰਘ, ਹਰਪ੍ਰੀਤ ਸਿੰਘ, ਖੁਸ਼ੀ ਮੁਹੰਮਦ ਆਦਿ ਕਿਸਾਨ ਆਗੂ ਹਾਜ਼ਰ ਸਨ। ਦੱਸਣਾ ਬਣਦਾ ਹੈ ਕਿ ਕਿਸਾਨ ਜਥੇਬੰਦੀਆਂ ਰੋਡ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਹਮਾਇਤ ਵਿੱਚ ਉਤਰ ਆਈਆਂ ਹਨ।

Advertisement

Advertisement
×