Bathinda: ਹੁਣ ਸਮੇਂ ਸਿਰ ਹੋਵੇਗੀ ਗੈਸ ਸਪਲਾਈ ! ਥਰਮਲ ਕਲੋਨੀ ਗੈਸ ਏਜੰਸੀ ਦੀ ਸਰਬਸੰਮਤੀ ਨਾਲ ਚੋਣ
ਗੈਸ ਏਜੰਸੀ ਥਰਮਲ ਕਲੋਨੀ ਬਠਿੰਡਾ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ ਹੈ, ਜਿਸ ਵਿੱਚ ਗੁਰਮੇਲ ਸਿੰਘ ਬਰਾੜ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਅਤੇ ਦੂਧ ਨਾਥ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਗੁਰੂ ਨਾਨਕ ਦੇਵ ਥਰਮਲ ਪਲਾਂਟ ਕੋਆਪਰੇਟਿਵ ਕੰਜ਼ਿਊਮਰ ਸਟੋਰ ਦੀ ਇਸ...
ਗੈਸ ਏਜੰਸੀ ਥਰਮਲ ਕਲੋਨੀ ਬਠਿੰਡਾ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ ਹੈ, ਜਿਸ ਵਿੱਚ ਗੁਰਮੇਲ ਸਿੰਘ ਬਰਾੜ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਅਤੇ ਦੂਧ ਨਾਥ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਗੁਰੂ ਨਾਨਕ ਦੇਵ ਥਰਮਲ ਪਲਾਂਟ ਕੋਆਪਰੇਟਿਵ ਕੰਜ਼ਿਊਮਰ ਸਟੋਰ ਦੀ ਇਸ ਚੋਣ ਦੌਰਾਨ ਸੱਤ ਹੋਰ ਕਮੇਟੀ ਮੈਂਬਰਾਂ ਜੀਤ ਸਿੰਘ ਭੁੱਲਰ, ਬਾਲ ਕ੍ਰਿਸ਼ਨ ਸ਼ਰਮਾ, ਰੂਪ ਸਿੰਘ, ਤਰਸੇਮ ਸਿੰਘ ਮੌੜ, ਹਰਫੂਲ ਸਿੰਘ, ਜਸਮੇਲ ਕੌਰ ਅਤੇ ਪਰਮਿੰਦਰ ਕੌਰ ਸੇਖੋਂ ਦੀ ਵੀ ਚੋਣ ਕੀਤੀ ਗਈ।
ਨਵੇਂ ਚੁਣੇ ਗਏ ਪ੍ਰਧਾਨ ਗੁਰਮੇਲ ਸਿੰਘ ਬਰਾੜ ਨੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ 3 ਹਜ਼ਾਰ ਖਪਤਕਾਰਾਂ ਨੂੰ ਬਿਹਤਰ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੇਂ ਸਿਰ ਸੇਵਾਵਾਂ ਦੇਣ ਲਈ ਵਚਨਬੱਧ ਹਨ। ਉਨ੍ਹਾਂ ਇਸ ਸਫਲ ਪ੍ਰਕਿਰਿਆ ਲਈ ਰਾਜਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਕਿਲੀ ਅਤੇ ਗੁਰਜੰਟ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਕਿਲੀ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਕਮੇਟੀ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਸਪਲਾਈ ਯਕੀਨੀ ਬਣਾਏਗੀ। ਇਸ ਮੌਕੇ ਐਮਸੀ ਰਾਜਿੰਦਰ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਪਾਲੀ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।

