DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Bathinda Hunger Strike: ਬਠਿੰਡਾ ਦੇ ਵਕੀਲਾਂ ਦੀ 20 ਜੁਲਾਈ ਨੂੰ ਭੁੱਖ ਹੜਤਾਲ

ਕਾਨੂੰਨੀ ਪੇਸ਼ੇ ਦੀ ਸੁਰੱਖਿਆ ਅਤੇ ਨਿਆਂ ਤੱਕ ਪਹੁੰਚ ਯਕੀਨੀ ਬਣਾਉਣ ਦੀ ਮੰਗ

  • fb
  • twitter
  • whatsapp
  • whatsapp
Advertisement

ਸੰਯੁਕਤ ਸੰਘਰਸ਼ ਕਮੇਟੀ (ਜੇਏਸੀ) ਦੇ ਸੱਦੇ ’ਤੇ ਕਾਨੂੰਨੀ ਪੇਸ਼ੇ ਦੀ ਸੁਰੱਖਿਆ ਅਤੇ ਆਮ ਲੋਕਾਂ ਦੀ ਨਿਆਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਦੀ ਮੰਗ ਦੇ ਹੱਕ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀਬੀਏ) ਬਠਿੰਡਾ ਦੇ ਪੰਜ ਵਕੀਲ 20 ਜੁਲਾਈ ਨੂੰ ਇੱਕ ਰੋਜ਼ਾ ਭੁੱਖ ਹੜਤਾਲ ਕਰਨਗੇ।

ਇਹ ਭੁੱਖ ਹੜਤਾਲ ਸੋਮਵਾਰ 20 ਜੁਲਾਈ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਡੀਬੀਏ ਬਠਿੰਡਾ ਦੇ ਬਾਰ ਰੂਮ ਵਿੱਚ ਕੀਤੀ ਜਾਵੇਗੀ। ਭੁੱਖ ਹੜਤਾਲ ਵਿੱਚ ਡੀਬੀਏ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ, ਸਕੱਤਰ ਐਡਵੋਕੇਟ ਕੁਲਦੀਪ ਸਿੰਘ ਜੀਦਾ, ਖਜ਼ਾਨਚੀ ਐਡਵੋਕੇਟ ਉਮਾ ਗਿਰੀ, ਸੰਯੁਕਤ ਸਕੱਤਰ ਐਡਵੋਕੇਟ ਵਿਕਾਸ ਫੁਟੇਲਾ ਅਤੇ ਐਡਵੋਕੇਟ ਡਿੰਪਲ ਜਿੰਦਲ ਸ਼ਾਮਲ ਹੋਣਗੇ।

Advertisement

ਡੀਬੀਏ ਬਠਿੰਡਾ ਵੱਲੋਂ ਜਾਰੀ ਅਪੀਲ ਵਿੱਚ ਕਿਹਾ ਗਿਆ ਹੈ ਕਿ ਇਹ ਭੁੱਖ ਹੜਤਾਲ ਕਾਨੂੰਨੀ ਪੇਸ਼ੇ ਦੀ ਆਜ਼ਾਦੀ ਅਤੇ ਆਮ ਲੋਕਾਂ ਦੇ ਨਿਆਂ ਦੇ ਅਧਿਕਾਰ ਦੀ ਰੱਖਿਆ ਲਈ ਚੱਲ ਰਹੇ ਸ਼ਾਂਤਮਈ ਲੋਕਤੰਤਰੀ ਸੰਘਰਸ਼ ਦਾ ਹਿੱਸਾ ਹੈ। ਐਸੋਸੀਏਸ਼ਨ ਨੇ ਬਾਰ ਦੇ ਸਮੂਹ ਮੈਂਬਰਾਂ ਅਤੇ ਆਮ ਲੋਕਾਂ ਨੂੰ ਇਸ ਅੰਦੋਲਨ ਦੇ ਹੱਕ ਵਿੱਚ ਨੈਤਿਕ ਸਮਰਥਨ ਦੇਣ ਅਤੇ ਏਕਤਾ ਪ੍ਰਗਟ ਕਰਨ ਦੀ ਅਪੀਲ ਕੀਤੀ ਹੈ।

Advertisement

ਡੀਬੀਏ ਦੇ ਅਹੁਦੇਦਾਰਾਂ ਨੇ ਕਿਹਾ ਕਿ ਕਾਨੂੰਨੀ ਪੇਸ਼ੇ ਦੀ ਮਰਿਆਦਾ ਅਤੇ ਨਿਆਂ ਪ੍ਰਣਾਲੀ ਦੀ ਸੁਤੰਤਰਤਾ ਨੂੰ ਬਰਕਰਾਰ ਰੱਖਣ ਲਈ ਵਕੀਲ ਭਾਈਚਾਰਾ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।

Advertisement
×