DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Bathinda Electric Shock: ਲਾਈਨ ਬੰਦ ਹੋਣ ਦੇ ਬਾਵਜੂਦ ਬਿਜਲੀ ਕਾਮੇ ਨੂੰ ਕਰੰਟ; ਏਮਜ਼ ਵਿਚ ਦਾਖਲ

ਬਿਜਲੀ ਬੋਰਡ ਦੇ ਮੁਲਾਜ਼ਮ ਰਾਮ ਕ੍ਰਿਸ਼ਨ ਵਾਸੀ ਗਹਿਰੀ ਬੁੱਟਰ ਨੂੰ ਪਿੰਡ ਗੁਰੂਸਰ ਸੇਣੇ ਵਾਲਾ ਵਿਚ ਡਿਊਟੀ ਦੌਰਾਨ ਕਰੰਟ ਲੱਗ ਗਿਆ। ਹਾਦਸੇ ਤੋਂ ਤੁਰੰਤ ਬਾਅਦ ਉਸ ਦੇ ਸਾਥੀਆਂ ਵਲੋਂ ਉਸ ਨੂੰ ਏਮਜ਼, ਬਠਿੰਡਾ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ...

  • fb
  • twitter
  • whatsapp
  • whatsapp
Advertisement

ਬਿਜਲੀ ਬੋਰਡ ਦੇ ਮੁਲਾਜ਼ਮ ਰਾਮ ਕ੍ਰਿਸ਼ਨ ਵਾਸੀ ਗਹਿਰੀ ਬੁੱਟਰ ਨੂੰ ਪਿੰਡ ਗੁਰੂਸਰ ਸੇਣੇ ਵਾਲਾ ਵਿਚ ਡਿਊਟੀ ਦੌਰਾਨ ਕਰੰਟ ਲੱਗ ਗਿਆ। ਹਾਦਸੇ ਤੋਂ ਤੁਰੰਤ ਬਾਅਦ ਉਸ ਦੇ ਸਾਥੀਆਂ ਵਲੋਂ ਉਸ ਨੂੰ ਏਮਜ਼, ਬਠਿੰਡਾ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਜਾਰੀ ਹੈ। ਜਾਣਕਾਰੀ ਅਨੁਸਾਰ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਜਿਸ ਬਿਜਲੀ ਲਾਈਨ 'ਤੇ ਕੰਮ ਕੀਤਾ ਜਾ ਰਿਹਾ ਸੀ, ਉਹ ਪਹਿਲਾਂ ਹੀ ਬੰਦ ਸੀ। ਇਸ ਦੇ ਬਾਵਜੂਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਰੇਲਵੇ ਠੇਕੇਦਾਰ ਵੱਲੋਂ ਚਲਾਏ ਜਾ ਰਹੇ ਜਨਰੇਟਰ ਤੋਂ ਆਈ ਬੈਕ ਫੀਡ ਕਾਰਨ ਲਾਈਨ ਵਿੱਚ ਕਰੰਟ ਆ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਹਾਲਾਂਕਿ ਇਸ ਸਬੰਧੀ ਅਧਿਕਾਰਤ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦੀ ਪੁਸ਼ਟੀ ਹੋਵੇਗੀ।

Advertisement

ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਲੋੜੀਂਦੇ ਸੁਰੱਖਿਆ ਉਪਕਰਨਾਂ (ਸੇਫਟੀ ਕਿੱਟਾਂ) ਦੀ ਘਾਟ ਨੂੰ ਲੈ ਕੇ ਰੋਸ ਹੈ। ਕਰਮਚਾਰੀਆਂ ਨੇ ਹਾਦਸੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਮੈਦਾਨੀ ਸਟਾਫ਼ ਲਈ ਪੂਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

Advertisement

Advertisement
×