DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Central Jail: ਨਸ਼ਾ ਸਪਲਾਈ ਦੇ ਦੋਸ਼ ਹੇਠ ਦੋ ਸੁਰੱਖਿਆ ਕਰਮੀ ਤੇ ਲੈਬ ਟੈਕਨੀਸ਼ੀਅਨ ਗ੍ਰਿਫ਼ਤਾਰ

ਅਪਰੈਲ ਮਹੀਨੇ ਦੌਰਾਨ ਤਿੰਨ ਵੱਖ-ਵੱਖ ਮਾਮਲੇ ਆਏ ਸਾਹਮਣੇ; ਜੇਲ੍ਹ ਪ੍ਰਸ਼ਾਸਨ ਨੇ ਚੌਕਸੀ ਵਧਾਈ

  • fb
  • twitter
  • whatsapp
  • whatsapp
featured-img featured-img
An outer view of the Central Jail in Bathinda. Tribune file photo: Pawan Sharma 
Advertisement

Bathinda Central Jail: ਬਠਿੰਡਾ ਕੇਂਦਰੀ ਜੇਲ੍ਹ ਵਿੱਚ ਨਸ਼ਾ ਤਸਕਰੀ ਅਤੇ ਸਪਲਾਈ ਕਰਨ ਦੇ ਮਾਮਲੇ ਵਿੱਚ ਅਪਰੈਲ ਮਹੀਨੇ ਦੌਰਾਨ ਦੋ ਸੁਰੱਖਿਆ ਮੁਲਾਜ਼ਮਾਂ ਅਤੇ ਇੱਕ ਲੈਬ ਟੈਕਨੀਸ਼ੀਅਨ ਦੀ ਗ੍ਰਿਫ਼ਤਾਰੀ ਨੇ ਜੇਲ੍ਹ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲੀਸ ਨੇ ਇਨ੍ਹਾਂ ਤਿੰਨਾਂ ਵਿਰੁੱਧ ਵੱਖ-ਵੱਖ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

29 ਅਪਰੈਲ: ਪੰਜਾਬ ਆਰਮਡ ਪੁਲਿਸ (PAP) ਦੀ 75ਵੀਂ ਬਟਾਲੀਅਨ ਦੇ ਕਾਂਸਟੇਬਲ ਅੰਗਰੇਜ਼ ਸਿੰਘ ਨੂੰ ਜੇਲ੍ਹ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ 34 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ। ਉਸ ਨੂੰ ਤੁਰੰਤ ਪੁਲੀਸ ਹਵਾਲੇ ਕਰ ਦਿੱਤਾ ਗਿਆ।

Advertisement

12 ਅਪਰੈਲ: ਕੇਂਦਰੀ ਰਿਜ਼ਰਵ ਪੁਲੀਸ ਫੋਰਸ (CRPF) ਦੇ ਜਵਾਨ ਰਾਜਿੰਦਰ ਸਿੰਘ ਨੂੰ ਜੇਲ੍ਹ ਕੰਪਲੈਕਸ ਵਿੱਚ ਸਥਿਤ ਉਸ ਦੇ ਕਮਰੇ ਵਿੱਚੋਂ 23.99 ਗ੍ਰਾਮ ਅਫੀਮ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਨੁਸਾਰ ਚੈਕਿੰਗ ਦੌਰਾਨ ਉਸ ਕੋਲੋਂ ਤੰਬਾਕੂ ਅਤੇ ਸਿਗਰੇਟਾਂ ਵੀ ਬਰਾਮਦ ਹੋਈਆਂ।

Advertisement

6 ਅਪਰੈਲ: ਜੇਲ੍ਹ ਵਿੱਚ ਤਾਇਨਾਤ ਲੈਬ ਟੈਕਨੀਸ਼ੀਅਨ ਸਾਗਰ ਸਿੰਘ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਦੀ ਕਾਰ ਵਿੱਚੋਂ 68.25 ਗ੍ਰਾਮ ‘ਚਿੱਟਾ’ (ਹੈਰੋਇਨ) ਸਮੇਤ ਫੜਿਆ ਗਿਆ। ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਚੌਕਸ ਹਨ ਅਤੇ ਇਨ੍ਹਾਂ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਜੇਲ੍ਹ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ ਅਤੇ ਚੌਕਸੀ ਸਦਕਾ ਹੀ ਸੰਭਵ ਹੋ ਸਕੀ ਹੈ। ਪੁਲੀਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਮੁਲਾਜ਼ਮ ਜੇਲ੍ਹ ਦੇ ਅੰਦਰ ਕਿਹੜੇ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

Advertisement
×