ਬਠਿੰਡਾ: 18 ਸਾਲਾਂ ਨੌਜਵਾਨ ਕਥਿਤ ਨਸ਼ੇ ਦੀ ਭੇਟ ਚੜ੍ਹਿਆ, ਝਾੜੀਆਂ ਚੋਂ ਮਿਲੀ ਲਾਸ਼
ਪਿੰਡ ਭੁੱਚੋ ਕਲਾਂ ਦਾ ਇੱਕ 18 ਸਾਲਾ ਨੌਜਵਾਨ ਕਥਿੱਤ ਨਸ਼ੇ ਦੀ ਭੇਟ ਚੜ੍ਹ ਗਿਆ। ਉਸ ਦੀ ਲਾਸ਼ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਦੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ ਅਤੇ ਉਸ ਦੀ ਬਾਂਹ ਵਿੱਚ ਮੈਡੀਕਲ ਸਰਿੰਜ਼ ਲੱਗੀ ਹੋਈ...
ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ ਦੀਆਂ ਝਾੜੀਆਂ ਵਿੱਚ ਪਈ ਨੌਜਵਾਨ ਦੀ ਲਾਸ਼, ਜਿਸ ਦੀ ਬਾਂਹ ਵਿੱਚ ਲੱਗੀ ਸਰਿੰਜ ਦਿਖਾਈ ਦੇ ਰਹੀ ਹੈ। । ਫੋਟੋ : ਪਵਨ ਗੋਇਲ
Advertisement
ਪਿੰਡ ਭੁੱਚੋ ਕਲਾਂ ਦਾ ਇੱਕ 18 ਸਾਲਾ ਨੌਜਵਾਨ ਕਥਿੱਤ ਨਸ਼ੇ ਦੀ ਭੇਟ ਚੜ੍ਹ ਗਿਆ। ਉਸ ਦੀ ਲਾਸ਼ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਦੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ ਅਤੇ ਉਸ ਦੀ ਬਾਂਹ ਵਿੱਚ ਮੈਡੀਕਲ ਸਰਿੰਜ਼ ਲੱਗੀ ਹੋਈ ਸੀ।
ਰੇਲਵੇ ਪੁਲੀਸ ਦੇ ਏਐਸਆਈ ਹਰਬੰਸ ਸਿੰਘ ਅਤੇ ਹੌਲਦਾਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਪਛਾਣ ਕ੍ਰਿਸ਼ਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਭੁੱਚੋ ਕਲਾਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੇ ਮਾਤਾ ਅਤੇ ਪਿਤਾ ਸਮੇਤ ਪਰਿਵਾਰਕ ਮੈਂਬਰ ਪਹਿਲਾਂ ਹੀ ਮਰ ਚੁੱਕੇ ਹਨ। ਇਹ ਆਪਣੇ ਪਰਿਵਾਰ ਵਿੱਚ ਇਕੱਲਾ ਹੀ ਰਹਿ ਗਿਆ ਸੀ। ਇਸ ਕਾਰਵਾਈ ਦੀ ਪੂਰਤੀ ਲਈ ਪੁਲੀਸ ਵੱਲੋਂ ਇਸ ਦੇ ਚਾਚੇ ਨੂੰ ਭਾਲ ਕੇ ਲਿਆਂਦਾ ਗਿਆ ਅਤੇ ਫਿਰ ਅਗਲੀ ਕਾਰਵਾਈ ਸ਼ੁਰੂ ਹੋਈ।
Advertisement
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਬਿਸਰਾ ਲੈਬ ਵਿੱਚ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾ ਦਾ ਪਤਾ ਲੱਗ ਸਕੇਗਾ ਅਤੇ ਮਾਮਲੇ ਦੀ ਸਹੀ ਜਾਂਚ ਹੋਵੇਗੀ।
Advertisement
