ਮਨੋਜ ਸ਼ਰਮਾ
ਬਠਿੰਡਾ 16 ਅਕਤੂਬਰ
ਜ਼ਿਲ੍ਹਾ ਖ਼ਪਤਕਾਰ ਅਦਾਲਤ ਬਠਿੰਡਾ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 5000 ਰੁਪਏ ਜੁਰਮਾਨਾ ਕੀਤਾ ਹੈ। ਬਲਜਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਇਸ ਬੈਂਕ ਵਿੱਚ ਖਾਤਾ ਸੀ। ਉਹ ਬਿਜਲੀ ਦਾ ਕੰਮ ਕਰਦਾ ਹੈ। ਉਸ ਨੂੰ ਬੈਂਕ ਵੱਲੋਂ ਜਾਰੀ ਕੀਤੀ ਗਈ ਚੈੱਕ ਬੁੱਕ ਮਿਲੀ। ਬੈਂਕ ਅਧਿਕਾਰੀ ਨੇ ਕੰਪਿਊਟਰ ਸਿਸਟਮ ਵਿੱਚ ਅਪਡੇਟ ਕੀਤੇ ਬਿਨਾ ਹੀ ਚੈੱਕ ਬੁੱਕ ਬਲਜਿੰਦਰ ਸਿੰਘ ਨੂੰ ਦੇ ਦਿੱਤੀ। ਮਗਰੋਂ ਇਸ ਚੈੱਕ ਬੁੱਕ ’ਚੋਂ ਕੱਟੇ ਚੈੱਕ ਬਾਊਂਸ ਹੋ ਗਏ। ਇਸ ’ਤੇ ਬਲਜਿੰਦਰ ਸਿੰਘ ਨੇ ਖ਼ਪਤਕਾਰ ਅਦਾਲਤ ਬਠਿੰਡਾ ਵਿੱਚ ਕੇਸ ਦਾਇਰ ਕੀਤਾ। ਬੈਂਕ ਦੀ ਅਣਗਹਿਲੀ ਨੂੰ ਦੇਖਦੇ ਹੋਏ ਅਦਾਲਤ ਨੇ ਬੈਂਕ ਨੂੰ ਬਲਜਿੰਦਰ ਸਿੰਘ ਨੂੰ 5000/- ਰੁਪਏ ਦਾ ਮੁਆਵਜ਼ਾ ਦੇਣ ਦੇ ਲਈ ਬੈਂਕ ਨੂੰ ਆਦੇਸ਼ ਜਾਰੀ ਕੀਤੇ ਹਨ।