ਸ਼ਰਾਬ ਕਾਂਡ: ਭਾਜਪਾ ਯੁਵਾ ਮੋਰਚਾ ਵੱਲੋਂ ਮੁਜ਼ਾਹਰੇ

ਸ਼ਰਾਬ ਕਾਂਡ: ਭਾਜਪਾ ਯੁਵਾ ਮੋਰਚਾ ਵੱਲੋਂ ਮੁਜ਼ਾਹਰੇ

ਬਠਿੰਡਾ ’ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਭਾਜਯੁਮੋ ਵਰਕਰ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ 7 ਅਗਸਤ

ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੇ ਨਸ਼ੇ ਦੇ ਪ੍ਰਕੋਪ ਖ਼ਿਲਾਫ਼ ਅੱਜ ਭਾਜਪਾ ਬਠਿੰਡਾ ਦੇ ਯੁਵਾ ਮੋਰਚਾ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ।  ਸੰਦੀਪ ਅਗਰਵਾਲ ਨੇ ਸਰਕਾਰ ਨੂੰੂ ਨਿਕੰਮੀ ਕਰਾਰ ਦਿੰਦਿਆਂ ਗਵਰਨਰੀ ਰਾਜ ਦੀ ਮੰਗ ਕਾਂਡ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। 

ਗਿੱਦੜਬਾਹਾ (ਪੱਤਰ ਪ੍ਰੇਰਕ):  ਜਨਰਲ ਸਕੱਤਰ ਬਰਿੰਦਰ ਸੰਧੂ ਕਲਿਆਣ ਦੀ ਅਗਵਾਈ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਰਿਹਾਇਸ਼ ਅੱਗੇ ਪਿੰਡ ਕੋਟਭਾਈ ’ਚ ਧਰਨਾ ਦਿੱਤਾ ਗਿਆ।   

ਕੋਟਕਪੂਰਾ (ਟ.ਨ.ਸ.): ਭਾਜਪਾ ਦੀ ਫਰੀਦਕੋਟ ਮਹਿਲਾ ਮੋਰਚਾ ਦੀ ਆਗੂ ਪੂਨਮ ਖੰਡੇਲਵਾਲ ਨੇ ਕਿਹਾ ਕਿ ਸੂਬੇ ਅੰਦਰ ਸ਼ਰਾਬ ਨਾਲ ਮੌਤਾਂ ਹੋਣਾ ਸ਼ਰਮਨਾਕ ਘਟਨਾ ਹੈ, ਜਿਸ ਲਈ ਜ਼ਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All