
ਪੱਤਰ ਪ੍ਰੇਰਕ
ਬਠਿੰਡਾ 24 ਮਈ
ਨਰੂਆਣਾ ਰੋਡ ’ਤੇ ਸ਼ੈੱਡ ਨੇੜੇ ਇਕ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਸਹਾਰਾ ਹੈੱਡਕੁਆਰਟਰ ’ਤੇ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਮੌਕੇ ’ਤੇ ਪਹੁੰਚੀ ਤੇ ਨੌਜਵਾਨ ਨੂੰ ਹਸਪਤਾਲ ਪੁਹੰਚਾਇਆ। ਡਾਕਟਰਾਂ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲਤ ਕਾਫੀ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਦੀਪਕ ਕੁਮਾਰ ਪਾਂਡੇ (24) ਵਾਸੀ ਨਸੀਰਪੁਰ, ਬਲੀਆ, ਉੱਤਰ ਪ੍ਰਦੇਸ਼, ਵਜੋਂ ਹੋਈ ਹੈ। ਦੀਪਕ ਇੱਥੇ ਆਦੇਸ਼ ਮੈਡੀਕਲ ਕਾਲਜ ਦੇ ਈ.ਐੱਨ.ਟੀ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ। ਨੌਜਵਾਨ ਕੋਲੋਂ 6 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ, ਜਿਹੜਾ ਸਹਾਰਾ ਟੀਮ ਨੇ ਥਾਣਾ ਸਦਰ ਪੁਲੀਸ ਨੂੰ ਸੌਂਪ ਦਿੱਤਾ। ਦੀਪਕ ਇੱਥੇ ਕਿਰਾਏ ਦੇ ਮਕਾਨ ’ਚ ਇਕੱਲਾ ਰਹਿੰਦਾ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ