ਪਿੰਡ ਢਪਾਲੀ ਦੇ 13 ਸਾਲਾ ਬੱਚੇ ਦੀ ਪਤੰਗ ਚੜ੍ਹਾਉਂਦੇ ਸਮੇਂ ਪਿੱਲਰ ਹੇਠ ਆਉਣ ਕਾਰਨ ਹੋਈ ਮੌਤ
ਪਿੰਡ ਢਪਾਲੀ ਵਿਖੇ ਇੱਕ 13 ਸਾਲਾ ਬੱਚੇ ਦੀ ਪਤੰਗ ਚੜ੍ਹਾਉਣ ਸਮੇਂ ਇੱਕ ਥਮਲੇ (ਪਿੱਲਰ) ਹੇਠ ਆਉਣ ਕਾਰਨ ਮੌਤ ਹੋ ਗਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਢਿਪਾਲੀ ਨੇ ਦੱਸਿਆ ਹੈ ਕਿ ਜਸ਼ਨਪ੍ਰੀਤ ਸਿੰਘ (13)...
ਪਿੰਡ ਢਪਾਲੀ ਵਿਖੇ ਇੱਕ 13 ਸਾਲਾ ਬੱਚੇ ਦੀ ਪਤੰਗ ਚੜ੍ਹਾਉਣ ਸਮੇਂ ਇੱਕ ਥਮਲੇ (ਪਿੱਲਰ) ਹੇਠ ਆਉਣ ਕਾਰਨ ਮੌਤ ਹੋ ਗਈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਢਿਪਾਲੀ ਨੇ ਦੱਸਿਆ ਹੈ ਕਿ ਜਸ਼ਨਪ੍ਰੀਤ ਸਿੰਘ (13) ਪੁੱਤਰ ਬਲਰਾਜ ਸਿੰਘ ਵਾਸੀ ਢਿਪਾਲੀ ਸਾਥੀ ਬੱਚਿਆਂ ਨਾਲ ਕੱਲ ਸ਼ਾਮ ਆਪਣੇ ਘਰ ਦੇ ਨੇੜੇ ਖ਼ਾਲੀ ਪਈ ਜਗ੍ਹਾ ਵਿੱਚ ਪਤੰਗ ਚੜ੍ਹਾ ਰਿਹਾ ਸੀ ਤਾਂ ਉਸ ਦਾ ਪਤੰਗ ਇਕ ਥਮਲੇ ਵਿੱਚ ਫਸ ਗਿਆ। ਜਦੋਂ ਉਹ ਪਤੰਗ ਨੂੰ ਕੱਢ ਰਿਹਾ ਸੀ ਤਾਂ ਥਮਲਾ ਉਸ ਉੱਪਰ ਡਿੱਗ ਪਿਆ ਅਤੇ ਉਹ ਹੇਠਾਂ ਦੱਬਿਆ ਗਿਆ।
ਜਦੋਂ ਸ਼ਾਮ ਨੂੰ ਉਹ ਘਰ ਨਾ ਪਰਤਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਵਿੱਚ ਜੁਟ ਗਏ। ਅੱਜ ਸਵੇਰ ਜਦੋਂ ਭਾਲ ਕਰਦੇ ਸਮੇਂ ਉਨ੍ਹਾਂ ਦੀ ਨਿਗਾਹ ਇੱਕ ਥਮਲੇ ਵੱਲ ਗਈ ਤਾਂ ਬੱਚੇ ਦਾ ਹੱਥ ਦਿਖਾਈ ਦਿੱਤਾ। ਬੱਚੇ ਨੂੰ ਮ੍ਰਿਤਕ ਹਾਲਤ ਵਿੱਚ ਥਮਲੇ ਹੇਠੋਂ ਬਾਹਰ ਕੱਢਿਆ ਗਿਆ।
ਜਸ਼ਨਪ੍ਰੀਤ ਸਿੰਘ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ। ਕਿਸਾਨ ਆਗੂ ਸੁਖਦੇਵ ਸਿੰਘ ਢਪਾਲੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਬੱਚੇ ਦੇ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ।

