ਬਠਿੰਡਾ ਜ਼ਿਲੇ ’ਚ 7 ਨਵੇਂ ਕਰੋਨਾ ਕੇਸ

ਬਠਿੰਡਾ ਜ਼ਿਲੇ ’ਚ 7 ਨਵੇਂ ਕਰੋਨਾ ਕੇਸ

ਬਠਿੰਡਾ: (ਮਨੋਜ ਸ਼ਰਮਾ) ਬਠਿੰਡਾ ਜ਼ਿਲੇ ਵਿੱਚ ਅੱਜ ਕੋਵਿਡ 19 ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦਿੱਤੀ ਹੈ। ਇਸ ਤੋਂ ਬਿਨਾਂ ਅੱਜ ਜ਼ਿਲੇ ਵਿੱਚ 4 ਜਣੇ ਕੋਵਿਡ ਨੂੰ ਮਾਤ ਦੇ ਕੇ ਠੀਕ ਹੋ ਕੇ ਹਸਪਤਾਲ ਤੋਂ ਘਰ ਵੀ ਪਰਤ ਗਏ ਹਨ। ਇਸ ਤਰ੍ਹਾਂ ਹੁਣ ਐਕਟਿਵ ਕੇਸ 35 ਰਹਿ ਗਏ ਹਨ। ਇਸ ਤੋਂ ਬਿਨਾਂ ਅੱਜ 300 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਡਾ. ਕੁੰਦਨ ਪਾਲ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਕੇਸਾਂ ਵਿੱਚੋਂ 4 ਪਹਿਲਾਂ ਤੋਂ ਪਾਜ਼ੇਟਿਵ ਆਏ ਕੇਸਾਂ ਦੇ ਸੰਪਰਕਾਂ ਵਿੱਚੋਂ ਹਨ। ਜਦੋਂਕਿ ਦੋ ਦਾ ਦੂਜੇ ਰਾਜਾਂ ਦੀ ਯਾਤਰਾ ਦਾ ਪਿਛੋਕੜ ਹੈ ਅਤੇ 1 ਪ੍ਰੀ ਸਰਜਰੀ ਟੈਸਟ ਹੋਇਆ ਸੀ। ਇਨ੍ਹਾਂ ਵਿੱਚੋਂ 6 ਪੁਰਸ਼ ਅਤੇ ਇਕ ਔਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All