ਜੇਲ੍ਹ ’ਚ ਬੰਦ ਗੈਂਗਸਟਰ ਕੋਲੋਂ 3 ਪਿਸਤੌਲ ਬਰਾਮਦ

ਜੇਲ੍ਹ ’ਚ ਬੰਦ ਗੈਂਗਸਟਰ ਕੋਲੋਂ 3 ਪਿਸਤੌਲ ਬਰਾਮਦ

ਬਠਿੰਡਾ ’ਚ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਬਠਿੰਡਾ ਜਸਕਰਨ ਸਿੰਘ ਤੇ ਹੋਰ ਪੁਲੀਸ ਅਫ਼ਸਰ।

ਸ਼ਗਨ ਕਟਾਰੀਆ

ਬਠਿੰਡਾ, 2 ਮਾਰਚ

ਬਠਿੰਡਾ ਪੁਲੀਸ ਨੇ ਅਪਾਰਧਿਕ ਪਿਛੋਕੜ ਵਾਲੇ ਦੋ ਕਥਿਤ ਮੁਲਜ਼ਮਾਂ ਪਾਸੋਂ 7 ਪਿਸਤੌਲ ਤੇ ਗੋਲੀ-ਸਿੱਕਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਚੋਂ ਇੱਕ ਜੇਲ੍ਹ ’ਚ ਬੰਦ ‘ਏ’ ਵਰਗ ਦਾ ਗੈਂਗਸਟਰ ਰਮਨਦੀਪ ਸਿੰਘ ਰੰਮੀ ਹੈ, ਜੋ ਨਵਾਂ ਗੈਂਗ ਸਥਾਪਿਤ ਕਰਨ ਲਈ ਜੇਲ੍ਹ ’ਚੋਂ ਹੀ ਫ਼ੋਨ ’ਤੇ ਗੱਲਬਾਤ ਕਰਕੇ ਯੂਪੀ ਤੋਂ ਹਥਿਆਰ ਮੰਗਵਾਉਂਦਾ ਸੀ।

ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਇੰਕਸ਼ਾਫ਼ ਕੀਤਾ ਕਿ ਕਰੀਬ ਦੋ ਹਫ਼ਤੇ ਪਹਿਲਾਂ ਸੀਆਈਏ ਸਟਾਫ਼-2 ਦੇ ਇੰਚਾਰਜ ਇੰਸ. ਜਸਵੀਰ ਸਿੰਘ ਵੱਲੋਂ ਮੁਖ਼ਬਰੀ ਦੇ ਆਧਾਰ ’ਤੇ 3 ਵਿਅਕਤੀਆਂ ਨੂੰ 2 ਪਿਸਤੌਲਾਂ ਤੇ ਗੋਲੀ-ਸਿੱਕੇ ਸਮੇਤ ਕਾਬੂ ਕਰਕੇ ਥਾਣਾ ਕੈਨਾਲ ਕਲੋਨੀ ਬਠਿੰਡਾ ’ਚ 16 ਫਰਵਰੀ ਨੂੰ ਪਰਚਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਪਟਿਆਲਾ ਜੇਲ੍ਹ ’ਚ 20 ਸਾਲ ਦੀ ਕੈਦ ਕੱਟ ਰਹੇ ‘ਏ’ ਕੈਟਾਗਰੀ ਦੇ ਗੈਂਗਸਟਰ ਰਮਨਦੀਪ ਸਿੰਘ ਉਰਫ਼ ਰੰਮੀ ਜੇਲ੍ਹ ’ਚ ਹੀ ਬੈਠ ਕੇ ਨਵਾਂ ਗੈਂਗ ਬਣਾ ਰਿਹਾ ਹੈ ਤੇ ਉਹ ਫ਼ੋਨ ’ਤੇ ਆਪਣੇ ਸਾਥੀਆਂ ਨਾਲ ਤਾਲਮੇਲ ਕਰਕੇ ਉੱਤਰ ਪ੍ਰਦੇਸ਼ ’ਚੋਂ ਹਥਿਆਰ ਮੰਗਵਾਉਂਦਾ ਹੈ। ਪਤਾ ਲੱਗਣ ’ਤੇ ਤਕਨੀਕੀ ਵਿਧਾ ਰਾਹੀਂ ਰਮਨਦੀਪ ਸਿੰਘ ਕੋਲ ਚੱਲ ਰਹੇ ਫ਼ੋਨ ਦੀਆਂ ਸਰਗਰਮੀਆਂ ਵਾਚੀਆਂ ਗਈਆਂ ਤੇ ਪੁਸ਼ਟੀ ਹੋਣ ’ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸੀਆਈਏ-2 ਬਠਿੰਡਾ ਲਿਆਂਦਾ ਗਿਆ। ਤਫ਼ਤੀਸ਼ ਦੌਰਾਨ ਉਸ ਕੋਲੋਂ 32 ਬੋਰ ਦੇ 3 ਪਿਸਤੌਲ ਤੇ 14 ਰੌਂਦ ਬਰਾਮਦ ਕਰਵਾਏ ਗਏ। ਇਸ ਤੋਂ ਇਲਾਵਾ ਉਸ ਕੋਲੋਂ ਜੇਲ੍ਹ ’ਚ ਵਰਤਿਆ ਜਾਂਦਾ ਫ਼ੋਨ ਵੀ ਬਰਾਮਦ ਕੀਤਾ ਗਿਆ। ਰਮਨਦੀਪ ਦਾ ਹੋਰ ਰਿਮਾਂਡ ਲੈ ਕੇ ਡੂੰਘਾਈ ਨਾਲ ਕੀਤੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਕਿ ਉਸ ਦਾ ਸਬੰਧ ਹਰਿਆਣਾ ਦੇ ਜ਼ਿਲ੍ਹਾ ਸਿਰਸਾ ’ਚ ਪੈਂਦੇ ਤਖ਼ਤਮੱਲ ਦੇ ਜਗਸੀਰ ਸਿੰਘ ਉਰਫ਼ ਜੱਗਾ ਨਾਲ ਹਨ ਤੇ ਜੱਗੇ ਕੋੋਲ ਵੀ 4 ਪਿਸਤੌਲ ਹਨ। ਇਸ ’ਤੇ ਜਗਸੀਰ ਸਿੰਘ ਖ਼ਿਲਾਫ਼ 28 ਫਰਵਰੀ ਨੂੰ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕਰਨ ਪਿੱਛੋਂ ਰਿਮਾਂਡ ਲਿਆ। ਤਫ਼ਤੀਸ਼ ਦੌਰਾਨ ਜੱਗੇ ਕੋਲੋਂ 32 ਬੋਰ ਦੇ 3 ਅਤੇ 30 ਬੋਰ ਦਾ 1 ਪਿਸਤੌਲ ਸਮੇਤ 17 ਕਾਰਤੂਸ ਬਰਾਮਦ ਹੋਏ। ਜੱਗੇ ਤੋਂ ਇਹ ਵੀ ਪਤਾ ਲੱਗਾ ਕਿ ਇਹ ਸਾਰੇ ਹਥਿਆਰ ਯੂਪੀ ਤੋਂ ਸਪਲਾਈ ਹੁੰਦੇ ਸਨ। ਪੁਲੀਸ ਨੂੰ ਪੜਤਾਲ ਦੌਰਾਨ ਪਤਾ ਲੱਗਾ ਕਿ ਯੂਪੀ ਵਾਸੀ ਇਕ ਵਿਅਕਤੀ ਦੇ ਸਟੇਟ ਬੈਂਕ ਆਫ਼ ਇੰਡੀਆ ਵਿਚਲੇ ਖਾਤੇ ’ਚ ਇਸ ਸੌਦੇਬਾਜ਼ੀ ਦੇ 4 ਲੱਖ ਰੁਪਏ ਜਮ੍ਹਾ ਕਰਵਾਏ ਗਏ।

ਫਿਲਹਾਲ ਪੁਲੀਸ ਵੱਲੋਂ ਉਸ ਵਿਅਕਤੀ ਦੀ ਪਛਾਣ ਪੁਲੀਸ ਵੱਲੋਂ ਗੁਪਤ ਰੱਖੀ ਜਾ ਰਹੀ ਹੈ। ਆਈਜੀ ਨੇ ਦੱਸਿਆ ਕਿ ਰਮਨਦੀਪ ਸਿੰਘ ’ਤੇ ਕੁਝ ਕਤਲ ਕੇਸਾਂ ਸਮੇਤ ਵੱਖ-ਵੱਖ ਥਾਵਾਂ ’ਤੇ ਕੁੱਲ 34 ਪੁਲੀਸ ਕੇਸ ਚੱਲ ਰਹੇ ਹਨ। ਇਸੇ ਤਰ੍ਹਾਂ ਜਗਸੀਰ ਸਿੰਘ ’ਤੇ ਵੀ ਗੰਭੀਰ ਅਪਾਰਾਧਾਂ ਨਾਲ ਜੁੜੇ 23 ਮੁਕੱਦਮੇ ਦਰਜ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All