ਪੰਜਾਬ-ਯੂਟੀ ਮੁਲਾਜ਼ਮ ਫਰੰਟ ਦੇ 17 ਸਾਥੀ ਭੁੱਖ ਹੜਤਾਲ ’ਤੇ ਬੈਠੇ

ਪੰਜਾਬ-ਯੂਟੀ ਮੁਲਾਜ਼ਮ ਫਰੰਟ ਦੇ 17 ਸਾਥੀ ਭੁੱਖ ਹੜਤਾਲ ’ਤੇ ਬੈਠੇ

ਮਨੋਜ ਸ਼ਰਮਾ

ਬਠਿੰਡਾ, 22 ਸਤੰਬਰ

ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੇ ਸੱਦੇ ’ਤੇ ਛੇਵੇਂ ਦਿਨ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ 17 ਸਾਥੀ ਭੁੱਖ ਹੜਤਾਲ ’ਤੇ ਬੈਠੇ। ਵੱਖ ਵੱਖ ਜਥੇਬੰਦੀਆਂ ਦੇ ਆਗੂ ਧੰਨਾ ਸਿੰਘ ਸਰਕਲ ਪ੍ਰਧਾਨ, ਸੁਖਦੇਵ ਸਿੰਘ ਚੌਹਾਨ ਮੰਡਲ ਪ੍ਰਧਾਨ, ਜਤਿੰਦਰ ਸਿੰਘ ਸਰਕਲ ਸਕੱਤਰ, ਮਹਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸਾਰੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਕੋ ( ਕਨਵੀਨਰ ਅਭਿਨਾਸ਼ ਸਰਮਾ) ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਰਾਣਾ ਗਰੁੱਪ) ਗੁਰਦੀਪ ਸਿੰਘ ਬਰਾੜ, ਮਨਿਸਟਰੀਅਲ ਸਟਾਫ ਯੂਨੀਅਨ ਦੇ ਕੇਵਲ ਬਾਂਸਲ, ਗੁਰਸੇਵਕ ਸਿੰਘ ਸੰਧੂ ਪ੍ਰਧਾਨ ਥਰਮਲ ਫੈਡਰੇਸ਼ਨ ਬਠਿੰਡਾ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਸੱਜਣ ਗਰੁੱਪ) ਮਨਜੀਤ ਸਿੰਘ ਪੰਜੂ ਬਲਦੇਵ ਸਿੰਘ ਬਹਿਲ ਜਨਰਲ ਸਕੱਤਰ, ਰਣਜੀਤ ਸਿੰਘ ਜਨਰਲ ਸਕੱਤਰ ਪੰਜਾਬ ਪੈਨਸ਼ਨਰ ਵੈਲਫੇਅਰ ਐਸ਼ੋਸੀਏਸ਼ਨ, ਕੁਲਵੰਤ ਸਿੰਘ ਕਿੰਗਰਾ ਪੰਜਾਬ ਪੁਲਿਸ, ਨੈਬ ਸਿੰਘ ਪ੍ਰਧਾਨ ਪੈਨਸ਼ਨਰ ਥਰਮਲ ਬਠਿੰਡਾ, ਐੱਸਐੱਸ ਯਾਦਵ ਕਲਾਸ ਫੋਰ ਐਂਪਲਾਈਜ਼ ਖਜ਼ਾਨਚੀ, ਕਿਸ਼ੋਰ ਚੰਦ ਗਾਜ, ਜੀਤ ਰਾਮ ਦੋਦੜਾ, ਮਹਿੰਦਰ ਸਿੰਘ ਫੁੱਲੋ ਮਿੱਠੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All