ਬਠਿੰਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿਚ 15 ਏਕੜ ਕਣਕ ਸੜੀ

14 ਕਿਲੇ ਟਾਂਗਰ ਵੀ ਸੜ ਕੇ ਸੁਆਹ; ਸਰਕਾਰ ਨੂੰ ਮੁਆਵਜ਼ੇ ਲਈ ਅਪੀਲ

ਬਠਿੰਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿਚ 15 ਏਕੜ ਕਣਕ ਸੜੀ

ਪਿੰਡ ਬਲਹਾੜ ਮਹਿਮਾ ਦੇ ਖੇਤਾਂ ਵਿਚ ਸੜੀ ਕਣਕ ਦੀ ਫਸਲ। -ਫ਼ੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ

ਬਠਿੰਡਾ, 14 ਅਪਰੈਲ

ਬਠਿੰਡਾ ਜ਼ਿਲ੍ਹੇ ਤਿੰਨ ਪਿੰਡ ਵਿਚ ਅੱਜ ਅੱਗ ਲੱਗਣ ਕਾਰਨ 15 ਏਕੜ ਕਣਕ ਅਤੇ 14 ਕਿਲੇ ਟਾਂਗਰ ਸੜ ਕੇ ਸਵਾਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਬਲਹਾੜ੍ਹ ਮਹਿਮਾ, ਕੋਠੇ ਬੁੱਧ ਸਿੰਘ ਵਾਲੇ ਅਤੇ ਪੱਕਾ ਕਲਾਂ ਵਿਚ ਕਣਕ ਸੜੀ ਹੈ। ਕਿਸਾਨਾਂ ਨੂੰ ਖ਼ੁਦ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਇਆ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਰਸਤਿਆਂ ਦੀ ਧੂੜ ਫੱਕ ਕੇ ਵਾਪਸ ਚਲੀਆਂ ਗਈਆਂ।

ਮਿਲੀ ਜਾਣਕਾਰੀ ਟਲੁਸਾਰ ਪਿੰਡ ਕੋਠੇ ਬੁੱਧ ਸਿੰਘ ਦੇ ਕਿਸਾਨ ਸੁਖਪਾਲ ਸਿੰਘ ਦਾ ਵੱਡਾ ਨੁਕਸਾਨ ਹੋਇਆ ਜਿਸ ਦੀ ਠੇਕੇ ’ਤੇ ਲਈ 6 ਏਕੜ ਜ਼ਮੀਨ ਵਿੱਚ ਕਣਕ ਪਲਾਂ ਵਿੱਚ ਸਵਾਹ ਹੋ ਗਈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਗੰਗਾ ਅਬਲੂ ਕੇ ਦੇ ਕਿਸਾਨ ਬੂਟਾ ਸਿੰਘ ਤੋਂ ਜ਼ਮੀਨ ਠੇਕੇ ’ਤੇ ਲਈ ਸੀ। ਇਸ ਤਰਾਂ ਬਲਹਾੜ ਮਹਿਮਾ ਦੇ ਕਿਸਾਨ ਬਲਧੀਰ ਸਿੰਘ ਮਹਿਮਾ ਦੀ 4 ਏਕੜ ਵਿੱਚ ਕਣਕ ਸੜ ਗਈ ਜਦੋਂ ਕਿ ਪਿੰਡ ਦੇ ਕੁਲਵਿੰਦਰ ਸਿੰਘ ਦਾ 7 ਏਕੜ ਦੇ ਕਰੀਬ ਟਾਂਗਰ ਸੜ ਗਿਆ। ਇਸੇ ਤਰ੍ਹਾਂ ਹੀ ਸੰਗਤ ਬਲਾਕ ਵਿਚ ਪੈਂਦੇ ਪਿੰਡ ਪੱਕਾ ਕਲਾਂ ਵਿਚ ਪਪਨਾ ਸਿੰਘ ਦੀ 5 ਏਕੜ ਖੜ੍ਹੀ ਕਣਕ ਅਤੇ 7 ਏਕੜ ਟਾਂਗਰ ਸੜ ਕੇ ਸਵਾਹ ਹੋ ਗਿਆ। ਤਿੰਨ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਇਆ।

ਖੇਤਾਂ ਨੇੜੇ ਅੱਗ ਬੁਝਾਊ ਗੱਡੀਆਂ ਖੜ੍ਹੀਆਂ ਕਰਨ ਦੀ ਮੰਗ

ਕਿਸਾਨਾਂ ਨੇ ਫਾਇਰ ਵਿਭਾਗ ਬਠਿੰਡਾ ਤੋਂ ਮੰਗ ਕੀਤੀ ਹੈ ਜ਼ਿਲ੍ਹੇ ਦੇ ਵੱਡੇ ਪਿੰਡਾਂ ਵਿਚ ਖੇਤਾਂ ਨੇੜੇ ਅੱਗ ਬੁਝਾਊ ਗੱਡੀਆਂ ਖੜ੍ਹੀਆਂ ਕੀਤੀਆਂ ਜਾਣ ਤਾਂ ਜੋ ਅੱਗ ’ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕੇ ਅਤੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਨਾ ਹੋਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾਂ ਅਤੇ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All