12ਵੀਂ ਦਾ ਨਤੀਜਾ: ਸ਼੍ਰੇਆ ਸਿੰਗਲਾ ਨੂੰ ਸੂਬੇ ’ਚੋਂ ਦੂਜਾ ਸਥਾਨ : The Tribune India

12ਵੀਂ ਦਾ ਨਤੀਜਾ: ਸ਼੍ਰੇਆ ਸਿੰਗਲਾ ਨੂੰ ਸੂਬੇ ’ਚੋਂ ਦੂਜਾ ਸਥਾਨ

ਮੈਰੀਟੋਰੀਅਸ ਸਕੂਲ ਬਠਿੰਡਾ ਦੇ ਚਾਰ ਵਿਦਿਆਰਥੀ ਮੈਰਿਟ ’ਚ ਆਏ

12ਵੀਂ ਦਾ ਨਤੀਜਾ: ਸ਼੍ਰੇਆ ਸਿੰਗਲਾ ਨੂੰ ਸੂਬੇ ’ਚੋਂ ਦੂਜਾ ਸਥਾਨ

ਸੂਬੇ ਵਿੱਚੋਂ ਦੂਜੇ ਸਥਾਨ ’ਤੇ ਰਹੀ ਸ਼੍ਰੇਆ ਸਿੰਗਲਾ ਦੀ ਤਸਵੀਰ। -ਫੋਟੋ: ਪਵਨ

ਪੱਤਰ ਪ੍ਰੇਰਕ

ਬਠਿੰਡਾ 24 ਮਈ

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਆਏ ਨਤੀਜੇ ਵਿੱਚ ਬਠਿੰਡਾ ਦੇ ਐੱਮ.ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸ਼੍ਰੇਆ ਸਿੰਗਲਾ ਪੁੱਤਰੀ ਦਵਿੰਦਰ ਸਿੰਗਲਾ ਨੇ ਆਰਟਸ ਗਰੁੱਪ ਵਿੱਚੋਂ ਸੂਬੇ ਭਰ ਵਿੱਚੋਂ 498/500 ਵਿੱਚੋਂ 99.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਬਠਿੰਡਾ ਅਤੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ। ਇਸੇ ਤਰਾਂ ਹੀ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਬਾਰ੍ਹਵੀਂ ਕਲਾਸ ਦੇ ਬੋਰਡ ਦੇ ਨਤੀਜਿਆਂ ’ਚ 4 ਵਿਦਿਆਰਥੀ ਪੰਜਾਬ ਦੀ ਮੈਰਿਟ ਆਏ ਮੈਰਿਟ ’ਚ ਆਏ ਹਨ। ਨਤੀਜਿਆਂ ਵਿੱਚ ਮੈਰਿਟਾਂ ਪ੍ਰਾਪਤ ਕਰਨ ਵਾਲੇ ਸਾਇੰਸ ਗਰੁੱਪ ਵਿੱਚ ਸਾਹਿਲ ਸ਼ਰਮਾ ਨੇ 500 ਵਿੱਚੋਂ 486 ਅੰਕ ਪ੍ਰਾਪਤ ਕਰਦਿਆਂ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ਵਿੱਚ ਹੀ ਰਿਤਿਕ ਸ਼ਰਮਾ ਨੇ 500 ਵਿੱਚੋਂ 585 ਅੰਕ ਪ੍ਰਾਪਤ ਕਰਦਿਆਂ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ। ਸੰਗਮ ਕੰਬੋਜ ਨੇ ਵੀ ਸਾਇੰਸ ਗਰੁੱਪ ਵਿੱਚ 500 ਵਿੱਚੋਂ 485 ਅੰਕ ਪ੍ਰਾਪਤ ਕਰਦਿਆਂ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਵਿਦਿਆਰਥੀ ਨਿਰਭੈਅ ਸਿੰਘ ਨੇ ਵੀ ਸਾਇੰਸ ਗਰੁੱਪ ਵਿੱਚ 500 ਵਿੱਚੋਂ 485 ਅੰਕ ਪ੍ਰਾਪਤ ਕਰਦਿਆਂ ਮੈਰਿਟ ਵਿਚ ਜਗ੍ਹਾ ਬਣਾਈ ਹੈ।

ਇਸੇ ਦੌਰਾਨ ਸਥਾਨਕ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਕਾਮਰਸ ਵਿੱਚ 98.80 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਪਹਿਲਾ ਅਤੇ 12ਵੀਂ ਦੀਆਂ ਸਾਰੀਆਂ ਸਟਰੀਮਾਂ ਦੀ ਸਮੁੱਚੀ ਮੈਰਿਟ ਵਿੱਚੋਂ ਛੇਵਾਂ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸਿਮਰਨਜੀਤ ਕੌਰ ਨੇ ਅਧਿਆਪਕਾਂ ਸਰੋਜ, ਮੀਨੂੰ, ਗੀਤਿੰਦਰ ਪਾਲ ਦਾ ਉਸ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।

ਮੰਡੀ ਫੂਲ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ ’ਚ

ਮੰਡੀ ਫੂਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀਆਂ ਹਨ। ਇਨ੍ਹਾਂ ਵਿੱਚ ਬਿੰਦੀਆ ਪੁੱਤਰੀ ਅਸ਼ਵਨੀ ਕੁਮਾਰ ਨੇ 493/500 (98.60 ਫ਼ੀਸਦੀ) ਅੰਕ, ਗੁਰਲੀਨ ਕੌਰ ਪੁੱਤਰੀ ਜਗਦੇਵ ਸਿੰਘ ਨੇ 488/500 (97.60 ਫ਼ੀਸਦੀ) ਅੰਕ ਜਦਕਿ ਪਲਕ ਸ਼ਰਮਾ ਪੁੱਤਰੀ ਵਿਸ਼ਵਦੀਪ ਨੇ 487/599 (97.60 ਫ਼ੀਸਦੀ) ਅੰਕ ਪ੍ਰਾਪਤ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All